ਪੱਤਰ ਪ੍ਰੇਰਕ
ਏਲਨਾਬਾਦ, 17 ਜੁਲਾਈ
ਪਿੰਡ ਭੁਰਟਵਾਲਾ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਅੱਜ ਬਾਅਦ ਦੁਪਹਿਰ ਦਰਸ਼ਨ ਰਾਮ (50) ਪੁੱਤਰ ਜੀਤ ਰਾਮ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕ ਦੇ ਲੜਕੇ ਰਵੀ ਨੇ ਦੱਸਿਆ ਕਿ ਉਸ ਦਾ ਪਿਤਾ ਨਗਰ ਪਾਲਿਕਾ ਏਲਨਾਬਾਦ ਵਿਖੇ ਸਫ਼ਾਈ ਕਰਮਚਾਰੀ ਸੀ।
ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ। ਅੱਜ ਜਦੋਂ ਉਹ ਘਰ ਵਿੱਚ ਇਕੱਲਾ ਸੀ ਤਾਂ ਉਸ ਨੇ ਆਪਣੇ ਕਮਰੇ ਵਿੱਚ ਆਤਮ-ਹੱਤਿਆ ਕਰ ਲਈ। ਪੁਲੀਸ ਨੇ ਮ੍ਰਿਤਕ ਦੇ ਪੁੱਤਰ ਰਵੀ ਦੇ ਬਿਆਨ ਦੇ ਆਧਾਰ ’ਤੇ ਇਸ ਮਾਮਲੇ ਵਿੱਚ ਇਤਫ਼ਾਕੀਆ ਕਾਰਵਾਈ ਕੀਤੀ ਹੈ।