ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਫਰਵਰੀ
ਸ਼ਾਹਬਾਦ ਪੁਲੀਸ ਨੇ ਚੌਲ ਚੋਰੀ ਕਰਦੇ ਸਮੇਂ ਇਕ ਚੋਰ ਨੂੰ ਚੋਰੀ ਦੇ ਚੌਲਾਂ ਸਣੇ ਕਾਬੂ ਕੀਤਾ ਹੈ ਜਦੋਂਕਿ ਉਸ ਦਾ ਦੂਜਾ ਸਾਥੀ ਮੌਕੇ ਦਾ ਫ਼ਾਇਦਾ ਚੁੱਕ ਕੇ ਫ਼ਰਾਰ ਹੋ ਗਿਆ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਿਆਣਾ ਐਗਰੋ ਸ਼ਾਹਬਾਦ ਦੇ ਗੋਦਾਮ ਦੇ ਇੰਚਾਰਜ ਕਰਮ ਸਿੰਘ ਨੇ ਕਿਹਾ ਕਿ ਗੋਦਾਮ ਵਿਚ ਐਫਸੀਆਈ ਵਿਭਾਗ ਵੱਲੋਂ ਚੌਲ ਭਰੇ ਜਾਂਦੇ ਹਨ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਤੇ ਸੋਹਨ ਲਾਲ ਗੋਦਾਮਾਂ ਨੂੰ ਚੈੱਕ ਕਰ ਰਹੇ ਸਨ ਤਾਂ ਚੌਕੀਦਾਰ ਅਨਿੱਲ ਤੇ ਅਤਰ ਸਿੰਘ ਨੇ ਦੇਖਿਆ ਕਿ ਦੋ ਲੜਕੇ ਸੜਕ ਵੱਲੋਂ ਕੰਧ ਟੱਪ ਰਹੇ ਹਨ ਜਿਸ ’ਤੇ ਉਨ੍ਹਾਂ ਨੇ ਪਿੱਛਾ ਕੀਤਾ। ਉਨ੍ਹਾਂ ਦੇਖਿਆ ਕਿ ਦੋਵਾਂ ਨੇ 50-50 ਕਿਲੋ ਦੀਆਂ ਦੋ ਬੋਰੀਆਂ ਚੋਰੀ ਕੀਤੀਆਂ ਸਨ। ਦੋਵੇਂ ਚੋਰ ਉਨ੍ਹਾਂ ਨੂੰ ਦੇਖ ਕੇ ਦੌੜਨ ਲੱਗੇ ਤਾਂ ਉਨ੍ਹਾਂ ਨੇ ਇਕ ਨੂੰ ਫੜ ਲਿਆ। ਉਨ੍ਹਾਂ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਪੁਲੀਸ ਹਵਾਲੇ ਕਰ ਦਿੱਤਾ ਹੈ।