ਰਤੀਆ: ਸ਼ਹਿਰ ਦੀ ਘੱਗਰ ਨਦੀ ਦੇ ਨੇੜੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਚੋਰੀ ਕਰ ਲਏ ਗਏ। ਗੁਰੂ ਘਰ ਦੇ ਗ੍ਰੱਥੀ ਮੱਖਣ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਦੋਂ ਪਾਠ ਕਰਨ ਲਈ ਪਹੁੰਚਿਆਂ ਤਾਂ ਗੁਰਦੁਆਰੇ ਦੇ ਗੇਟ ਦਾ ਜਿੰਦਰਾ ਟੁੱਟਿਆਂ ਪਿਆ ਸੀ ਅਤੇ ਅੰਦਰ ਪੇਸੈ ਖਿੱਲਰੇ ਪਏ ਸਨ। ਉਸ ਨੇ ਇਸ ਦੀ ਸੂਚਨਾ ਗੁਰੂ ਘਰ ਦੇ ਪ੍ਰਧਾਨ ਬਲਦੇਵ ਸਿੰਘ ਅਤੇ ਕੈਸ਼ੀਅਰ ਗੁਰਬੰਤ ਸਿੰਘ ਆਦਿ ਨੂੰ ਦਿੱਤੀ। ਉਨ੍ਹਾਂ ਨੇ ਪੁਲੀਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ। ਥਾਣਾ ਸਿਟੀ ਦੇ ਏਐੱਸਆਈ ਗੋਪਾਲ ਦਾਸ ਨੇ ਘਟਨਾ ਵਾਲੇ ਸਥਾਨ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ