ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਕਤੂਬਰ
ਸ਼ਾਹਜ਼ਾਦਪੁਰ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੋੜਵਾ ਖ਼ੁਰਦ ਵਿੱਚ ਛਾਪਾ ਮਾਰ ਕੇ ਰੋਹਿਤ ਕੁਮਾਰ ਪੁੱਤਰ ਨਰਾਇਣ ਸਿੰਘ ਨੂੰ ਭਾਰਤੀ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਪਾਕਿਸਤਾਨੀ ਏਜੰਟ ਨੂੰ ਭੇਜਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਦਾ 7 ਦਿਨ ਦਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ ਹੈ। ਸ਼ਾਹਜ਼ਾਦਪੁਰ ਥਾਣੇ ਵਿੱਚ ਦਰਜ ਕਰਾਏ ਮਾਮਲੇ ਵਿਚ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੋਹਿਤ ਕੁਮਾਰ 68 ਇੰਜਨੀਅਰਿੰਗ ਰੈਜੀਮੈਂਟ ਭੋਪਾਲ ਵਿੱਚ ਤਾਇਨਾਤ ਹੈ, ਉਹ ਆਪਣੇ ਦੇਸ਼ ਨਾਲ ਗੱਦਾਰੀ ਕਰ ਕੇ ਪੈਸਿਆਂ ਬਦਲੇ ਮੋਬਾਈਲ ਫ਼ੋਨ ਅਤੇ ਹੋਰ ਇੰਟਰਨੈੱਟ ਮਾਧਿਅਮਾਂ ਰਾਹੀਂ ਪਾਕਿਸਤਾਨ ਦੇ ਏਜੰਟਾਂ ਨੂੰ ਭਾਰਤੀ ਫ਼ੌਜ ਦੀਆਂ ਖ਼ੁਫ਼ੀਆ ਜਾਣਕਾਰੀਆਂ ਦਿੰਦਾ ਹੈ।