ਪੱਤਰ ਪ੍ਰੇਰਕ
ਟੋਹਾਣਾ, 29 ਜਨਵਰੀ
ਇੱਥੇ ਬਣੇ ਨਕਲੀ ਪਾਸਪੋਰਟ ਮਾਮਲੇ ਵਿੱਚ ਦੋ ਪੁਲੀਸ ਕਰਮਚਾਰੀਆਂ ਸਮੇਤ 23 ਗ੍ਰਿਫ਼ਤਾਰੀਆਂ ਤੋਂ ਬਾਅਦ ਟੋਹਾਣਾ ਪੁਲੀਸ ਨੇ ਦਿੱਲੀ ਦੀ ਪੱਛਮੀ ਇਲਾਕੇ ਤੋਂ 6 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਟੋਹਾਣਾ ਪੁਲੀਸ ਮੁਤਾਬਿਕ ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਦਿੱਲੀ ਦੇ ਸੰਦੀਪ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ, ਸੰਦੀਪ ਦੇ ਪਿਤਾ ਸਰਦਾਰ ਸਿੰਘ ਤੇ ਉਨ੍ਹਾਂ ਦੀ ਪਤਨੀ ਨਰਿੰਦਰ ਕੌਰ, ਮਨਮੋਹਨ ਸਿੰਘ ਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕਰਕੇ ਪੁਲੀਸ ਦੀ ਵਿਸ਼ੇਸ਼ ਟੀਮ ਜਾਂਚ ਕਰ ਰਹੀ ਹੈ। ਫ਼ਰਜ਼ੀ ਪਾਸਪੋਰਟ ਮਾਮਲੇ ਵਿੱਚ ਥਾਈਲੈਂਡ ਵਿੱਚ ਬੈਠੇ ਗੈਂਗਸਟਰ ਕਾਲਾ ਰਾਣਾ ਦਾ ਵੀ ਨਾਂਅ ਮਾਮਲੇ ਵਿੱਚ ਬੋਲਣ ’ਤੇ ਉਸਨੂੰ ਇੱਥੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ।
ਇੱਥੇ ਦੱਸਣਯੋਗ ਹੈ ਕਿ ਸਾਲ 2018-2021 ਦੌਰਾਨ ਟੋਹਾਣਾ ਵਿੱਚ ਬਣੇ ਪਾਸਪੋਰਟਾਂ ਦੀ ਜਾਂਚ ਤੋਂ ਬਾਅਦ 57 ਲੋਕਾਂ ਨੂੰ ਫ਼ਰਜ਼ੀ ਢੰਗ ਨਾਲ ਪਾਸਪੋਰਟ ਜਾਰੀ ਹੋਣ ’ਤੇ ਪੁਲੀਸ ਥਾਣਾ ਸਿਟੀ ਟੋਹਾਣਾ ਵਿੱਚ 2020 ਨੂੰ ਮਾਮਲਾ ਦਰਜ ਕਰਕੇ 23 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਇੱਕੋ ਮੋਬਾਈਲ ਨੰਬਰ ਇਸਤੇਮਾਲ ਕਰਕੇ ਆਧਾਰ ਕਾਰਡ ਬਦਲ ਕੇ ਪਾਸਪੋਰਟ ਜਾਰੀ ਕੀਤੇ ਗਏ ਸਨ। ਪੁਲੀਸ ਮੁਤਾਬਿਕ ਗੈਂਗਸਟਰ ਰਣਜੀਤ ਉਫਰ ਚੀਤਾ ਦਾ ਵੀ ਪਾਸਪੋਰਟ ਟੋਹਾਣਾ ਤੋਂ ਹੀ ਜਾਰੀ ਕੀਤਾ ਗਿਆ ਸੀ।