ਪ੍ਰਭੂ ਦਿਆਲ
ਸਿਰਸਾ, 22 ਅਪਰੈਲ
ਇਥੋਂ ਦੇ ਪਿੰਡ ਗੁਡੀਆਖੇੜਾ ਤੇ ਢੁਕੜਾ ਵਿਚਾਲੇ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦੋਂਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿ੍ਤਕਾਂ ਦੀਆਂ ਦੇਹਾਂ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪਿੰਡ ਢੁਕੜਾ ਵਾਸੀ ਅਭੈ ਕੁਮਾਰ ਆਪਣੇ ਸਾਥੀ ਪੰਕਜ ਵਾਸੀ ਦੌਲਤਪੁਰੀਆ ਨਾਲ ਮੋਟਰਸਾਈਕਲ ’ਤੇ ਭਿਵਾਨੀ ਵਾਸੀ ਰਿਸ਼ਤੇਦਾਰ ਆਜ਼ਾਦ ਨੂੰ ਬੱਸ ਅੱਡ ਤੋਂ ਲੈਣ ਲਈ ਆਏ ਸਨ। ਉਹ ਜਦੋਂ ਆਜ਼ਾਦ ਨੂੰ ਲੈ ਕੇ ਪਰਤ ਰਹੇ ਸਨ ਤਾਂ ਪਿੰਡ ਗੁਡੀਆਖੇੜਾ ਤੇ ਢੁਕੜਾ ਦੇ ਵਿਚਾਲੇ ਕਿਸੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਤਿੰਨੇ ਸੜਕ ’ਤੇ ਡਿੱਗ ਪਏ। ਅਭੈ ਕੁਮਾਰ ਤੇ ਪੰਕਜ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ ਤੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ।