ਪ੍ਰਭੂ ਦਿਆਲ
ਸਿਰਸਾ, 27 ਜੂਨ
ਅਗਨੀਪਥ ਯੋਜਨਾ ਦੇ ਵਿਰੁੱਧ ਕਾਂਗਰਸ ਵੱਲੋਂ ਸਤਿਆਗ੍ਰਹਿ ਸ਼ੁਰੂ ਕੀਤਾ ਗਿਆ ਹੈ। ਕਾਂਗਰਸੀ ਆਗੂਆਂ ਤੇ ਕਾਰਕੁਨਾਂ ਨੇ ਦਾਣਾ ਮੰਡੀ ਸਥਿਤ ਮਹਾਤਮਾ ਗਾਂਧੀ ਪਾਰਕ ’ਚ ਧਰਨਾ ਦਿੱਤਾ ਤੇ ਅਗਨੀਪਥ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ। ਕਾਂਗਰਸੀ ਆਗੂ ਤੇ ਕਾਰਕੁਨ ਅੱਜ ਸਵੇਰੇ ਦਾਣਾ ਮੰਡੀ ਸਥਿਤ ਮਹਾਤਮਾ ਗਾਂਧੀ ਪੁੱਜੇ ਜਿਥੇ ਉਨ੍ਹਾਂ ਨੇ ਅਗਨੀਪਥ ਯੋਜਨਾ ਦਾ ਵਿਰੋਧ ਕਰਦਿਆਂ ਸਤਿਆਗ੍ਰਹਿ ਸ਼ੁਰੂ ਕਰ ਦਿੱਤਾ। ਸਤਿਆਗ੍ਰਹਿ ਕਾਰਕੁਨਾਂ ਨੇ ਅਗਨੀਪਥ ਯੋਜਨਾ ਨੂੰ ਰੱਦ ਕਰਨ ਤੇ ਨੌਜਵਾਨਾਂ ਨੂੰ ਪੱਕੀ ਨੌਕਰੀ ਦੇਣ ਸਬੰਧੀ ਸਲੋਗਨ ਲਿਖੇ ਮਾਟੋ ਹਥਾਂ ਵਿੱਚ ਫੜੇ ਹੋਏ ਸਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਚਰਨਜੀਤ ਸਿੰਘ ਰੋੜੀ, ਨਵੀਨ ਕੇਡੀਆ, ਰਾਜ ਕੁਮਾਰ ਸ਼ਰਮਾ ਆਦਿ ਸਮੇਤ ਅਨੇਕ ਕਾਂਗਰਸੀ ਆਗੂ ਤੇ ਕਾਰਕੁਨ ਮੌਜੂਦ ਸਨ।
ਕੈਪਸ਼ਨ: ਅਗਨੀਪਥ ਯੋਜਨਾ ਦੇ ਵਿਰੁੱਧ ਧਰਨਾ ਦਿੰਦੇ ਕਾਂਗਰਸੀ ਆਗੂ ਤੇ ਕਾਰਕੁਨ।