ਸਿਰਸਾ: ਮੀਂਹ ਕਾਰਨ ਨਰਮੇ ਤੇ ਝੋਨੇ ਦੀ ਫ਼ਸਲ ਨੁਕਸਾਨੀ : The Tribune India

ਸਿਰਸਾ: ਮੀਂਹ ਕਾਰਨ ਨਰਮੇ ਤੇ ਝੋਨੇ ਦੀ ਫ਼ਸਲ ਨੁਕਸਾਨੀ

ਸਿਰਸਾ: ਮੀਂਹ ਕਾਰਨ ਨਰਮੇ ਤੇ ਝੋਨੇ ਦੀ ਫ਼ਸਲ ਨੁਕਸਾਨੀ

ਪ੍ਰਭੂ ਦਿਆਲ

ਸਿਰਸਾ, 23 ਸਤੰਬਰ

ਇਥੇ ਪਿਛਲੇ ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਨਰਮੇ ਤੇ ਝੋਨੇ ਦੀ ਫ਼ਸਲ ਮਧੌਲ ਦਿੱਤੀ ਹੈ ਜਿਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ। ਮੀਂਹ ਕਾਰਨ ਅਗੇਤੇ ਕਿਸਮ ਦੇ ਝੋਨੇ ਦੀ ਵਾਢੀ ਜਿਥੇ ਪ੍ਰਭਾਵਿਤ ਹੋਈ ਹੈ ਉਥੇ ਹੀ ਪਿਛੇਤੇ ਕਿਸਮ ਦੇ ਨਿਸਰ ਰਹੇ ਝੋਨੇ ਦਾ ਬੂਰ ਡਿੱਗਣ ਕਾਰਨ ਕਿਸਾਨਾਂ ਨੂੰ ਪੈਦਾਵਾਰ ਘਟਣ ਤੇ ਕੁਆਲਟੀ ਮਾੜੀ ਹੋਣ ਦਾ ਵੀ ਖਦਸ਼ਾ ਹੈ। ਪਿੰਡ ਬਾਜੇਕਾਂ ਦੇ ਕਿਸਾਨ ਭਜਨ ਲਾਲ, ਸੰਦੀਪ ਕੁਮਾਰ ਨੇ ਦੱਸਿਆ ਹੈ ਕਿ ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਜਿਸ ਕਾਰਨ ਸਾਉਣੀ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਗੇਤੇ ਝੋਨੇ ਦੀ ਫ਼ਸਲ ਕਟਾਈ ਲਈ ਤਿਆਰ ਹੈ ਪਰ ਮੀਂਹ ਕਾਰਨ ਇਸ ਦੀ ਵਾਢੀ ਲੇਟ ਹੋ ਗਈ ਹੈ ਤੇ ਇਸ ਦੇ ਝਾੜ ਤੇ ਕੁਆਲਟੀ ’ਤੇ ਵੀ ਅਸਰ ਪਵੇਗਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

ਸ਼ਹਿਰ

View All