ਪ੍ਰਭੂ ਦਿਆਲ
ਸਿਰਸਾ, 10 ਅਗਸਤ
ਰੱਖੜੀ ਮੌਕੇ ਹਰਿਆਣਾ ਸਰਕਾਰ ਵੱਲੋਂ ਮਹਿਲਾਵਾਂ ਲਈ ਕੀਤੇ ਮੁਫ਼ਤ ਬੱਸ ਸਫ਼ਰ ਤੋਂ ਮਹਿਲਾਵਾਂ ਬਾਗੋ-ਬਾਗ ਹਨ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਤੋਂ ਇਲਾਵਾ ਨਿੱਜੀ ਬੱਸਾਂ ਵਿੱਚ ਵੀ ਮਹਿਲਾਵਾਂ ਤੇ 15 ਸਾਲ ਤੱਕ ਦੇ ਬੱਚੇ ਭਲਕੇ 11 ਅਗਸਤ ਨੂੰ ਰਾਤ ਬਾਰਾਂ ਵਜੇ ਤੱਕ ਮੁਫ਼ਤ ਸਫ਼ਰ ਕਰ ਸਕਣਗੇ। ਸਿਰਸਾ ਬੱਸ ਅੱਡੇ ’ਤੇ ਗੱਲਬਾਤ ਦੌਰਾਨ ਮਹਿਲਾਵਾਂ ਨੇ ਹਰਿਆਣਾ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵੀ ਵਧੀਆ ਕਦਮ ਹੈ।