ਪ੍ਰਭੂ ਦਿਆਲ
ਸਿਰਸਾ, 18 ਮਾਰਚ
ਇਥੋਂ ਦੇ ਸਰਕੂਲਰ ਰੋਡ ਸਥਿਤ ਐੱਲਆਈਸੀ ਦੇ ਦਫ਼ਤਰ ਬਾਹਰ ਨਿੱਜੀਕਰਨ ਖ਼ਿਲਾਫ਼ ਮੁਲਾਜ਼ਮਾਂ ਨੇ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਮੁਲਾਜ਼ਮਾਂ ਨੂੰ ਇੰਸੋਰੈਂਸ ਕਰਮਚਾਰੀ ਯੂਨੀਅਨ ਉੱਤਰੀ ਜ਼ੋਨ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਬੈਂਕਾਂ ਤੇ ਐੱਲਆਈਸੀ ਦਾ ਨਿੱਜੀਕਾਰਨ ਕਰਨ ਦਾ ਫੈਸਲਾ ਕਰ ਰਹੀ ਹੈ, ਜਿਸ ਦਾ ਕਰਮਚਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਐੱਲਆਈਸੀ ਨੂੰ ਕਿਸੇ ਵੀ ਸੂਰਤ ਵਿੱਚ ਨਿੱਜੀ ਹੱਥਾਂ ’ਚ ਨਹੀਂ ਜਾਣ ਦਿੱਤਾ ਜਾਵੇਗਾ।