ਪ੍ਰਭੂ ਦਿਆਲ
ਸਿਰਸਾ, 16 ਅਗਸਤ
ਇਥੋਂ ਦੇ ਪਿੰਡ ਸੁਚਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਏ ਗਏ ਆਜ਼ਾਦੀ ਦੇ ਜਸ਼ਨਾਂ ਮਗਰੋਂ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਇਸ ਝਗੜੇ ਦੌਰਾਨ ਪੁਲੀਸ ਮੁਲਾਜ਼ਮ ਸਮੇਤ ਪੰਜ ਜਣਿਆਂ ਦੇ ਸੱਟਾਂ ਲੱਗੀਆਂ ਹਨ। ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲੀਸ ਦੀਆਂ ਗੱਡੀਆਂ ’ਤੇ ਕੁਝ ਲੋਕਾਂ ਨੇ ਪੱਥਰ ਸੁੱਟੇ, ਜਿਸ ਨਾਲ ਦੋ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਝਗੜੇ ਦਾ ਕਾਰਨ ਕਿਸੇ ਲੜਕੀ ਨਾਲ ਛੇੜਛਾੜ ਦੱਸਿਆ ਗਿਆ ਹੈ। ਫਿਲਹਾਲ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।