ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 1 ਅਕਤੂਬਰ
ਅੰਬਾਲਾ ਸ਼ਹਿਰ ਦੇ ਪਿਪਲੀ ਬਾਜ਼ਾਰ ਵਿੱਚ 70 ਸਾਲਾਂ ਤੋਂ ਵੱਧ ਪੁਰਾਣੀ ਬਿਲਡਿੰਗ ਸ਼ੁੱਕਰਵਾਰ ਰਾਤ ਨੂੰ ਡਿੱਗ ਪਈ।
ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਡਰ ਗਏ ਅਤੇ ਘਰਾਂ ਵਿੱਚੋਂ ਬਾਹਰ ਨਿਕਲ ਆਏ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਤਲਾਸ਼ੀ ਮੁਹਿੰਮ ਚਲਾਈ। ਗ਼ਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਨੇ ਪਿਪਲੀ ਬਾਜ਼ਾਰ ਵਿੱਚ ਸਥਿਤ 70 ਸਾਲਾਂ ਤੋਂ ਵੱਧ ਪੁਰਾਣੀ ਬਿਲਡਿੰਗ ਤੋੜਨ ਦਾ ਨੋਟਿਸ ਦਿੱਤਾ ਸੀ ਜਿਸ ਕਰਕੇ ਪਿਛਲੇ ਕਈ ਦਿਨਾਂ ਤੋਂ ਮਜ਼ਦੂਰ ਇਸ ਨੂੰ ਤੋੜਨ ਲੱਗੇ ਹੋਏ ਸਨ ਅਤੇ ਮਲਬਾ ਬਾਹਰ ਕੱਢ ਰਹੇ ਸਨ। ਸ਼ੁੱਕਰਵਾਰ ਸ਼ਾਮ ਨੂੰ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਬਿਲਡਿੰਗ ਅਚਾਨਕ ਡਿੱਗ ਪਈ।