ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਫਰਵਰੀ
ਸਿਹਤ ਵਿਭਾਗ ਵੱਲੋਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵਿਡ-19 ਦੀ ਦੂਜੀ ਡੋਜ਼ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿਵਲ ਸਰਜਨ ਡਾ. ਸੁਖਬੀਰ ਸਿੰਘ ਤੇ ਡਿਪਟੀ ਸੀਐੱਮਓ ਡਾ. ਰਮੇਸ਼ ਸਭਰਵਾਲ ਨੇ ਕਰੋਨਾ ਵੈਕਸੀਨ ਦੀ ਦੂਜੀ ਡੋਜ ਲਈ। ਡਿਪਟੀ ਸੀਐੱਮਓ ਡਾ. ਅਨੁਪਮਾ ਨੇ ਦੱਸਿਆ ਕਿ ਜਿਨ੍ਹਾਂ ਅਧਿਕਾਰੀਆਂ ਨੇ ਪਹਿਲਾਂ ਵੈਕਸੀਨ ਲਈ ਸੀ ਉਨਾਂ ਨੂੰ ਦੂਜੀ ਡੋਜ ਦੇਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਅੱਜ ਕਰੀਬ 400 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੈਕਸੀਨ ਦੀ ਦੂਜੀ ਖੁਰਾਕ ਦਿੱਤੀ ਗਈ ਹੈ। ਹੁਣ ਤਕ ਆਪਣੀ ਇੱਛਾ ਨਾਲ 6 ਹਜ਼ਾਰ ਲੋਕ ਕਰੋਨਾ ਦੀ ਵੈਕਸੀਨ ਲਵਾ ਚੁੱਕੇ ਹਨ। ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਾਹਬਾਦ ਵਿਚ ਵੀ 25 ਲੋਕਾਂ ਨੂੰ ਵੈਕਸੀਨ ਦਾ ਟੀਕਾ ਲਾਇਆ ਗਿਆ ਹੈ। ਇਸ ਮੌਕੇ ਵੈਕਸੀਨ ਦੇ ਲਾਭ ਵੀ ਦੱਸੇ ਗਏ। ਇਸ ਮੌਕੇ ਬੀਡੀਪੀਓ ਸੁਮਿਤ ਬਖਸ਼ੀ ਵੀ ਹਾਜ਼ਰ ਸਨ।