ਪੱਤਰ ਪ੍ਰੇਰਕ
ਯਮੁਨਾਨਗਰ, 3 ਫਰਵਰੀ
ਯਮੁਨਾਨਗਰ ਦੇ ਵਾਸੀ ਸੰਜੇ ਸੈਣੀ ਨੇ ਭਾਰਤੀ ਜੀਵਨ ਬੀਮਾ ਦੇ ਖੇਤਰ ਵਿੱਚ ਕੌਮਾਂਤਰੀ ਪੁਰਸਕਾਰ ਹਾਸਲ ਕਰਕੇ ਆਪਣੇ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ । ਸੰਜੇ ਨੇ ਟੀਓਟੀ-ਯੂਐੱਸਏ-2022 ਦੀ ਮੈਂਬਰਸ਼ਿਪ ਪ੍ਰਾਪਤ ਕਰ ਲਈ ਹੈ ਜੋ ਬੀਮਾ ਖੇਤਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਸੰਜੇ ਨੂੰ ਅਮਰੀਕਾ ਵਿੱਚ ਹੋਣ ਵਾਲੀ ਕੌਮਾਂਤਰੀ ਕਨਵੈਨਸ਼ਨ ਵਿੱਚ ਸਨਮਾਨਿਤ ਕੀਤਾ ਜਾਵੇਗਾ। ਐੱਲਆਈਸੀ ਦੇ ਬ੍ਰਾਂਚ ਮੈਨੇਜਰ ਲਖਮੀ ਰਾਮ ਨੇ ਦੱਸਿਆ ਕਿ ਭਾਰਤੀ ਜੀਵਨ ਬੀਮਾ ਨਿਗਮ ਯਮੁਨਾਨਗਰ ਦੀ ਬ੍ਰਾਂਚ ਸੰਨ 1956 ਵਿੱਚ ਸਥਾਪਤ ਹੋਈ ਸੀ ਪਰ ਅੱਜ ਤੱਕ ਕਿਸੇ ਵੀ ਵਿਅਕਤੀ ਨੂੰ ਇਹ ਮਾਣ ਹਾਸਲ ਨਹੀਂ ਹੋਇਆ। ਸੰਜੇ ਸੈਣੀ ਨੇ ਇਹ ਪ੍ਰਾਪਤੀ ਛੋਟੀ ਜਿਹੀ ਉਮਰ ਵਿੱਚ ਹਾਸਲ ਕਰ ਲਈ ਹੈ। ਬ੍ਰਾਂਚ ਦੇ ਸੇਲਜ਼ ਮੈਨੇਜਰ ਅਸ਼ੋਕ ਕਾਲਰਾ ਨੇ ਕਿਹਾ ਕਿ ਸੰਜੇ ਨੇ ਇਹ ਪ੍ਰਾਪਤੀ ਦੇਸ਼ ਵਿਦੇਸ਼ ਦੀਆਂ ਕਈ ਉੱਘੀਆਂ ਹਸਤੀਆਂ ਦੇ ਆਰਥਿਕ ਪ੍ਰਬੰਧ ਵਿੱਚ ਮਾਰਗਦਰਸ਼ਨ ਕਰਕੇ ਹਾਸਲ ਕੀਤੀ ਹੈ।