ਪੱਤਰ ਪ੍ਰੇਰਕ
ਫਰੀਦਾਬਾਦ, 28 ਅਗਸਤ
ਰੋਟਰੀ ਕਲੱਬ ਫਰੀਦਾਬਾਦ ਅਰਾਵਲੀ ਨੇ ਸਾਲ 2021-22 ਲਈ ਨਵੇਂ ਪ੍ਰਧਾਨ ਸਚਿਨ ਚਿਲਾਨਾ, ਸਕੱਤਰ ਅਲਪਿਕਾ ਗਰਗ ਤੇ ਰਾਜਾ ਜਿੰਦਲ ਕੋਰਸ਼ਾ ਨੂੰ ਜ਼ਿਲ੍ਹਾ ਗਵਰਨਰ ਰੋਟੇਰੀਅਨ ਅਨੂਪ ਮਿੱਤਲ ਨੇ ਮੁਖੀ ਦੇ ਅਹੁਦੇ ਲਈ ਸਹੁੰ ਚੁਕਾਈ। ਸਮਾਹਮ ਵਿੱਚ ਵਿਸ਼ਾਲ ਪਰਨਾਮੀ ਨੇ ਆਏ ਹੋਏ ਮਹਿਮਾਨਾਂ ਅਤੇ ਮੈਂਬਰਾਂ ਦਾ ਸਵਾਗਤ ਕੀਤਾ। ਡੀਜੀ ਅਨੂਪ ਮਿੱਤਲ ਨੇ ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ।
ਰਵੀਸ਼ ਤਨੇਜਾ, ਵਰੁਣ ਸੂਦ ਤੇ ਸਾਬਕਾ ਮੁਖੀ ਰਾਖੀ ਗੋਇਲ ਨੇ 2020-21 ਵਿੱਚ ਕੀਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਨਵੇਂ ਨਿਯੁਕਤ ਪ੍ਰਧਾਨ ਸਚਿਨ ਚਿਲਾਨਾ ਨੇ ਕਿਹਾ ਕਿ ਉਹ 2021 ਵਿੱਚ ਹੁਨਰ ਵਿਕਾਸ, ਦਿਲ ਦੇ ਹਸਪਤਾਲ ਕੇਂਦਰ ਤੇ ਅੱਖਾਂ ਦੇ ਹਸਪਤਾਲ ਵਰਗੇ ਪ੍ਰਭਾਵਸ਼ਾਲੀ ਪ੍ਰਾਜੈਕਟ, ਗਰੀਬ ਬੱਚਿਆਂ ਲਈ ਜੁੱਤੀਆਂ ਤੇ ‘ਦੋਸਤੀ ਪ੍ਰੋਗਰਾਮ’ ਵਰਗੇ ਪ੍ਰਾਜੈਕਟਾਂ ’ਤੇ ਕੰਮ ਕਰਨਗੇ। ਇਸ ਲਈ ਨਵੇਂ ਮੈਂਬਰ ਬਣਾਏ ਜਾਣਗੇ। ਇਸ ਮੌਕੇ ਸਚਿਨ ਚਿਲਾਨਾ ਤੇ ਦੀਕਸ਼ਾ ਚਿਲਾਨਾ ਦੇ ਮਾਪੇ ਵੀ ਹਾਜ਼ਰ ਸਨ।