ਪੱਤਰ ਪ੍ਰੇਰਕ
ਰਤੀਆ, 9 ਜੁਲਾਈ
ਕੋਵਿਡ-19 ਨਾਲ ਨਿਪਟਣ ਲਈ ਰੋਟਰੀ ਕਲੱਬ ਅਹਿਰਵਾਂ ਵੱਲੋਂ ਸਰਦਾਰ ਬਲਦੇਵ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਰਤੀਆ ਨੂੰ ਮਾਸਕ, ਗਲਵਜ਼, ਪੀਪੀਈ ਕਿੱਟ, ਟੈਂਪਰੇਚਰ ਮੀਟਰ ਆਦਿ ਸੌਂਪੇ ਗਏ। ਕਲੱਬ ਦੇ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ-ਸਮੇਂ ’ਤੇ ਜਨਤਾ ਦੀ ਭਲਾਈ ਲਈ ਕੰਮ ਕੀਤੇ ਜਾਂਦੇ ਹਨ। ਇਸੇ ਕੜੀ ਤਹਿਤ ਅੱਜ ਕਲੱਬ ਵਲੋਂ ਮਹਾਮਾਰੀ ਤੋਂ ਬਚਾਓ ਲਈ ਮਾਸਕ, ਪੀਪੀਈ ਕਿੱਟ ਆਦਿ ਟਰੱਸਟ ਨੂੰ ਸੌਂਪੇ ਗਏ ਹਨ। ਟਰੱਸਟ ਦੇ ਸਕੱਤਰ ਰਾਜੇਸ਼ ਚਿਲਾਨਾ ਨੇ ਦੱਸਿਆ ਕਿ ਟਰੱਸਟ ਦੀ ਲੈਬ ਪਿਛਲੇ ਪੰਜ ਸਾਲਾਂ ਤੋਂ ਬਜ਼ਾਰਾਂ ਤੋਂ ਅੱਧੇ ਰੇਟ ’ਤੇ ਟੈਸਟ ਅਤੇ ਦਵਾਈਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਨਾਲ ਹੀ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਟਰੱਸਟ ਦੇ ਸਕੱਤਰ ਰਾਜੇਸ਼ ਚਿਲਾਨਾ ਨੇ ਦੱਸਿਆ ਕਿ ਟਰੱਸਟ ਦੀ ਲੈਬ ਪਿਛਲੇ ਪੰਜ ਸਾਲਾਂ ਤੋਂ ਬਜ਼ਾਰਾਂ ਤੋਂ ਅੱਧੇ ਰੇਟ ’ਤੇ ਟੈਸਟ ਅਤੇ ਦਵਾਈਆਂ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ।, ਨਾਲ ਹੀ ਗਰੀਬਾਂ ਅਤੇ ਜ਼ਰੂਰਤਮੰਦਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਦੰਦਾਂ ਅਤੇ ਫਿਜ਼ਿਓਥਰੈਪੀ ਦੇ ਇਲਾਜ ਦੀ ਸਹੂਲਤ ਵੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਧਰਮਿੰਦਰ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰ ਸਿੰਘ, ਗਿਆਨ ਸਿੰਘ, ਹਰਪਾਲ ਸਿੰਘ, ਕਰਨੈਲ ਸਿੰਘ, ਜੈਦੇਵ ਗੁਪਤਾ, ਗੁਰਮੁਖ ਸਿੰਘ, ਡਾ. ਰਵਿੰਦਰ, ਮੋਹਨ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।