ਅਨਿਲ ਸ਼ਰਮਾ
ਰੋਹਤਕ, 23 ਜੁਲਾਈ
ਸ਼ਹਿਰ ਦੀ ਜਨਤਾ ਕਲੋਨੀ ਸਥਿਤ ਤਾਰਾ ਹੋਟਲ ਦੇ ਮਾਲਕ ਅਤੇ ਉਸ ਦੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਹੋਟਲ ਮਾਲਕ ਦੇ ਲੜਕੇ ਨੇ ਕਥਿਤ ਤੌਰ ’ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਚੰਦਰਭਾਨ ਤੇ ਨਿਸ਼ਾ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਨੌਜਵਾਨ ਹੋਟਲ ਆਪਣੇ ਨਾਂ ‘ਤੇ ਕਰਵਾਉਣਾ ਚਾਹੁੰਦਾ ਸੀ ਪਰ ਉਸ ਦਾ ਪਿਤਾ ਹੋਟਲ ਆਪਣੇ ਨਾਂ ‘ਤੇ ਨਹੀਂ ਕਰਵਾ ਰਿਹਾ ਸੀ। ਇਸ ਕਾਰਨ ਉਹ ਆਪਣੇ ਪਿਤਾ ਤੋਂ ਨਾਰਾਜ਼ ਸੀ।