ਹਰੀਸ਼ ਭਾਰਦਵਾਜ/ਅਨਿਲ ਸ਼ਰਮਾ
ਰੋਹਤਕ, 5 ਨਵੰਬਰ
ਸ੍ਰੀ ਕੇਦਾਰਨਾਥ ਧਾਮ ’ਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਪੂਜਾ ਦੇ ਸਿੱਧੇ ਪ੍ਰਸਾਰਨ ਪ੍ਰੋਗਰਾਮ ਲਈ ਰੋਹਤਕ ਦੇ ਕਿਲੋਈ ਪਿੰਡ ’ਚ ਸਥਿਤ ਪ੍ਰਾਚੀਨ ਮੰਦਰ ’ਚ ਪਹੁੰਚੇ ਭਾਜਪਾ ਨੇਤਾਵਾਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਪਰ ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਤਣਾਅ ਬਰਕਰਾਰ ਹੈ। ਪ੍ਰੋਗਰਾਮ ‘ਚ ਪਹੁੰਚੇ ਸੰਗਠਨ ਮੰਤਰੀ ਰਵਿੰਦਰ ਰਾਜੂ, ਸਾਬਕਾ ਮੰਤਰੀ ਮਨੀਸ਼ ਗਰੋਵਰ ਸਮੇਤ ਕਈ ਨੇਤਾ ਬੰਦੀਆਂ ਵਿੱਚ ਸ਼ਾਮਲ ਹਨ।