ਪੱਤਰ ਪ੍ਰੇਰਕ
ਟੋਹਾਣਾ, 12 ਅਪਰੈਲ
ਪੁਰਾਣੀ ਇਤਹਾਸਕ ਸਮਾਧ ਜਗਨਨਾਥ ਪੁਰੀ ਦੇ ਮਹੰਤ ਚੰਦਨਪੁਰੀ ਉੱਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਵਿੱਚ ਅਹਿਮ ਖੁਲਾਸਾ ਕਰਦਿਆਂ ਸੀਆਈਏ-2 ਹਿਸਾਰ ਦੀ ਪੁਲੀਸ ਟੀਮ ਨੇ ਸਮਾਧ ਤੇ ਦੂਜੇ ਗੱਦੀਨਸ਼ੀਨ ਮਹੰਤ ਪੰਚਮਪੁਰੀ ਤੇ ਉਸ ਦੇ ਦੋ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਉੱਤੇ ਲੈ ਕੇ ਮਹੰਤ ਚੰਦਨਪੁਰੀ ਨੂੰ ਕਤਲ ਕਰਨ ਦੀ ਸਾਜਿਸ਼ ਦਾ ਖੁਲਾਸ਼ਾ ਕੀਤਾ ਹੈ। ਪੁਲੀਸ ਨੇ ਦੱਸਿਲਾ ਕਿ ਪੰਚਮਪੁਰੀ ਨੇ ਚੰਦਨਪੁਰੀ ਨੂੰ ਰਸਤੇ ਵਿੱਚੋਂ ਹਟਾਉਣ ਲਈ ਕਤਲਾਂ, ਲੁੱਟਾਂ ਤੇ ਅਨੇਕਾਂ ਹਿੰਸਕ ਮਾਮਲਿਆਂ ਵਿੱਚ ਸਾਹਮਣੇ ਆਏ ਸੋਨੂੰ ਉਰਫ਼ ਕਮਾਂਡੋ ਨਾਲ ਜਗਨਨਾਥ ਪੁਰੀ ਨੇ ਦੋ ਲੱਖ ਵਿੱਚ ਚੰਦਨਪੁਰੀ ਦੀ ਹੱਤਿਆ ਕਰਨ ਦਾ ਸੌਦਾ ਕੀਤਾ ਜਦੋਂਕਿ ਕਮਾਂਡੋਂ 10 ਲੱਖ ਮੰਗ ਰਿਹਾ ਸੀ। ਸੋਨੂੰ ਉਰਫ਼ ਕਮਾਂਡੋ ਪੁਲੀਸ ਤੋਂ ਬਚਣ ਲਈ ਚਰਖ਼ੀ-ਦਾਦਰੀ ਵਿੱਚ ਵਾਲਪੁੱਟੀ ਦਾ ਕੰਮ ਕਿਰਾਏ ਦੀ ਦੁਕਾਨ ਲੈ ਕੇ ਚਲਾਉਣ ਵਾਲੇ ਸੰਦੀਪ ਨਾਲ ਗੁੰਢਤੁਪ ਕਰਕੇ ਚਾਰ ਦਿਨ ਪਹਿਲਾਂ ਮਹੰਤ ਚੰਦਨਪੁਰੀ ਉੱਤੇ ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਪੁਲੀਸ ਨੇ ਸੰਦੀਪ ਤੋਂ ਉਸ ਦੀ ਕਿਰਾਏ ਦੀ ਦੁਕਾਨ ਵਿੱਚੋਂ ਪਿਸਤੌਲ ਬਰਾਮਦ ਕਰ ਲੈਣ ਦਾ ਦਾਅਵਾ ਕਰਕੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਗਨਨਾਥ ਪੁਰੀ ਨੇ ਸਮਾਧ ਉੱਤੇ ਕਾਬਜ਼ ਹੋਣ ਲਈ ਚੰਦਨਪੁਰੀ ਨੂੰ ਰਸਤੇ ਵਿੱਚੋ ਹਟਾਉਣ ਲਈ ਇਹ ਸਾਜਿਸ਼ ਘੜੀ ਸੀ।