ਅਨਿਲ ਸ਼ਰਮਾ
ਰੋਹਤਕ, 18 ਮਈ
ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਰਾਮ ਰਹੀਮ ਨੇ ਹੰਗਾਮੀ ਪੈਰੋਲ ਮੰਗੀ ਹੈ। ਉਨ੍ਹਾਂ ਜੇਲ੍ਹ ਮੁਖੀ ਨੂੰ ਅਰਜ਼ੀ ਦਿੱਤੀ ਹੈ ਜਿਸ ਵਿਚ ਆਪਣੀ ਮਾਂ ਦੀ ਹਾਲਤ ਗੰਭੀਰ ਹੋਣ ਬਾਰੇ ਦੱਸਿਆ ਗਿਆ ਹੈ। ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਸਿਰਸਾ ਤੇ ਰੋਹਤਕ ਦੇ ਪੁਲੀਸ ਮੁਖੀਆਂ ਤੋਂ ਰਿਪੋਰਟ ਮੰਗ ਲਈ ਹੈ। ਇਸ ਸਬੰਧੀ ਪੁਲੀਸ ਨੂੰ ਕਿਹਾ ਗਿਆ ਹੈ ਕਿ ਉਹ ਰਾਮ ਰਹੀਮ ਦੀ ਮਾਂ ਦੀ ਬਿਮਾਰੀ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕਰ ਕੇ ਰਿਪੋਰਟ ਦੇਣ। ਇਸ ਤੋਂ ਬਾਅਦ ਹੀ ਜੇਲ੍ਹ ਪ੍ਰਸ਼ਾਸਨ ਵਲੋਂ ਸਰਕਾਰ ਨੂੰ ਪੈਰੋਲ ਦੀ ਅਰਜ਼ੀ ਭੇਜੀ ਜਾਵੇਗੀ।