ਜੀਂਦ: ਬਿਜਲੀ ਦੇ ਲਗਾਤਾਰ ਲੱਗ ਰਹੇ ਲੰਮੇ ਕੱਟਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਸੱਤਾਧਾਰੀ ਭਾਜਪਾ ਸਰਕਾਰ ਨੂੰ ਘੇਰਿਆ ਹੈ। ਗਰਮੀ ਵਧਣ ਦੇ ਨਾਲ ਹੀ ਬਿਜਲੀ ਦੇ ਕੱਟ ਵੀ ਵਧ ਰਹੇ ਹਨ। ਜੀਂਦ ਖੇਤਰ ਵਿੱਚ ਅੱਠ ਤੋਂ ਦਸ ਘੰਟੇ ਦੇ ਲੱਗ ਰਹੇ ਕੱਟਾਂ ਤੋਂ ਨਾਗਰਿਕ ਬਹੁਤ ਦੁਖੀ ਹਨ। ਆਮ ਆਦਮੀ ਪਾਰਟੀ, ਕਾਂਗਰਸ, ਇਨੈਲੋ ਪਾਰਟੀ ਅਤੇ ਹੋਰ ਵਿਰੋਧੀ ਧਿਰਾਂ ਨੇ ਹਰਿਆਣਾ ਦੀ ਭਾਜਪਾ ਅਤੇ ਜਜਪਾ ਦੀ ਗੱਠਜੋੜ ਸਰਕਾਰ ਦੀ ਖੁੱਲ੍ਹ ਕੇ ਆਲੋਚਨਾ ਕਰਦਿਆਂ ਕਿਹਾ ਕਿ ਸੱਤਾਧਾਰੀ ਭਾਜਪਾ ਸੂਬੇ ਵਿੱਚ 24 ਘੰਟੇ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਸੀ, ਪਰ ਗਰਮੀ ਸ਼ੁਰੂ ਹੁੰਦਿਆਂ ਹੀ 10-10 ਘੰਟਿਆਂ ਕੱਟ ਲੱਗ ਰਹੇ ਹਨ। ‘ਆਪ’ ਆਗੂ ਡਾ. ਕੰਵਰ ਸਿੰਘ ਗੋਇਲ ਨੇ ਇੱਥੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਦੇ ਮਾਡਲ ਅਤੇ ਹਰਿਆਣਾ ਦੇ ਮਾਡਲ ਵਿੱਚ ਤੁਹਾਨੂੰ ਸਹੂਲਤਾਂ ਪੱਖੋਂ ਬਹੁਤ ਵੱਡਾ ਅੰਤਰ ਨਜ਼ਰ ਆਵੇਗਾ। -ਪੱਤਰ ਪ੍ਰੇਰਕ