ਪੱਤਰ ਪ੍ਰੇਰਕ
ਗੂਹਲਾ ਚੀਕਾ, 23 ਜੂਨ
ਹਲਕਾ ਵਿਧਾਇਕ ਈਸ਼ਵਰ ਸਿੰਘ ਦੀ ਅਗਵਾਈ ਵਿੱਚ ਚੀਕਾ ਨਗਰ ਪਾਲਿਕਾ ਦੀ ਨਵ-ਨਿਯੁਕਤ ਚੇਅਰਪਰਸਨ ਡਾ. ਰੇਖਾ ਰਾਣੀ ਅਤੇ ਸ਼ਹਿਰ ਦੇ ਲੋਕਾਂ ਨਾਲ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਯੰਤ ਸਿੰਘ ਚੌਟਾਲਾ ਅਤੇ ਜੇਜੇਪੀ ਦੇ ਸੂਬਾ ਪ੍ਰਧਾਨ ਸਰਦਾਰ ਨਿਸ਼ਾਨ ਸਿੰਘ ਨਾਲ ਮੁਲਾਕਾਤ ਕੀਤੀ। ਡਾ. ਰੇਖਾ ਰਾਣੀ ਨੇ ਚੰਡੀਗੜ੍ਹ ਵਿੱਚ ਬਾਡਰਾ ਤੋਂ ਵਿਧਾਇਕ ਨੈਨਾ ਚੌਟਾਲਾ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਨੈਨਾ ਚੌਟਾਲਾ ਨੇ ਡਾ. ਰੇਖਾ ਰਾਣੀ ਦਾ ਮੂੰਹ ਮਿੱਠਾ ਕਰਵਾਇਆ। ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਦੌਰਾਨ ਰੇਖਾ ਰਾਣੀ ਨੇ ਦੱਸਿਆ ਕਿ ਗੂਹਲਾ ਚੀਕਾ ਵਿੱਚ ਜੇਜੇਪੀ ਵਰਕਰਾਂ ਦੀ ਅਣਥੱਕ ਮਿਹਨਤ ਅਤੇ ਸਹਿਯੋਗ ਸਦਕਾ ਹੀ ਇਹ ਜਿੱਤ ਸੰਭਵ ਹੋਈ ਹੈ। ਹਲਕਾ ਵਿਧਾਇਕ ਈਸ਼ਵਰ ਸਿੰਘ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਸੂਬੇ ਦੀਆਂ ਲੋਕ ਸਭਾ ਚੋਣਾਂ ਵਿੱਚ ਗੱਠਜੋੜ ਸਰਕਾਰ ਦੀ ਕਾਮਯਾਬੀ ਬਾਰੇ ਉਚ ਆਗੂਆਂ ਨਾਲ ਵਿਚਾਰ ਕੀਤਾ ਗਿਆ।ਇਸ ਮੌਕੇ ਨਵ-ਨਿਯੁਕਤ ਚੇਅਰਪਰਸਨ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਲੋਕਾਂ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਕਰਮਬੀਰ ਲੀਲਾ, ਐਡਵੋਕੇਟ ਰਾਮਚੰਦਰ ਸਰਮਾ, ਰਵਿੰਦਰ ਕਾਂਸਲ, ਭਗਵਾਨਦਾਸ ਜੈਨ, ਰਾਜੇਸ ਪਿੰਟੂ, ਅਰਸ ਜੋਸ਼ਨ, ਕ੍ਰਿਸ਼ਨ ਵਰਮਾ, ਮਲਕੀਤ ਸੀੜਾ, ਸਿਊ ਮਾਜਰਾ ਦੀ ਸਾਬਕਾ ਸਰਪੰਚ ਰਵਿੰਦਰ ਕੌਰ ਅਤੇ ਗੁਰਮੇਲ ਪੂਨੀਆ ਵੀ ਹਾਜ਼ਰ ਸਨ।