ਫਰੀਦਾਬਾਦ: ਪੁਲੀਸ ਨੇ ਪਿੰਡ ਅਨੰਗਪੁਰ ਵਿੱਚ ਚਾਕੂ ਨਾਲ ਹਮਲਾ ਕਰਨ ਵਾਲੇ ਗੌਰਵ ਨਾਮੀ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਮ੍ਰਿਤਕ ਗੌਰਵ ਦੇ ਭਰਾ ਸੋਨੂੰ ਦੀ ਸ਼ਿਕਾਇਤ ਦੇ ਆਧਾਰ ’ਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ’ਚ ਦੱਸਿਆ ਗਿਆ ਕਿ ਬੀਤੀ ਰਾਤ ਮੁਲਜ਼ਮ ਅੰਕਿਤ ਨੇ ਸੋਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਗਾਲਾਂ ਕੱਢੀਆਂ। ਅੱਜ ਸਵੇਰੇ ਸੋਨੂੰ ਅਤੇ ਗੌਰਵ ਨਵਾਂ ਆਟੋ ਲੈਣ ਲਈ ਘਰੋਂ ਨਿਕਲੇ ਅਤੇ ਅਨੰਗਪੁਰ ਬੱਸ ਸਟੈਂਡ ’ਤੇ ਰੁਕੇ। ਇਸ ਮੌਕੇ ਅੰਕਿਤ ਤੇ ਉਸ ਦੇ ਦੋ ਹੋਰ ਸਾਥੀਆਂ ਨੇ ਗੌਰਵ ਦੀ ਛਾਤੀ ’ਤੇ ਚਾਕੂ ਨਾਲ ਵਾਰ ਕਰ ਦਿੱਤਾ ਅਤੇ ਸੋਨੂੰ ਦੀ ਕੁੱਟਮਾਰ ਕੀਤੀ। ਗੌਰਵ ਨੂੰ ਇਲਾਜ ਲਈ ਏਸ਼ੀਅਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਗੌਰਵ ਨੂੰ ਮ੍ਰਿਤਕ ਐਲਾਨ ਦਿੱਤਾ। -ਪੱਤਰ ਪ੍ਰੇਰਕ