ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 27 ਸਤੰਬਰ
‘ਆਪ’ ਦੀ ਉੱਤਰੀ ਹਰਿਆਣਾ ਕਨਵੀਨਰ ਚਿਤਰਾ ਸਰਵਾਰਾ ਦੀ ਮੌਜੂਦਗੀ ਵਿਚ ਅੱਜ ਅੰਬਾਲਾ ਕੈਂਟ ਦੀ ਡੇਹਾ ਕਲੋਨੀ ਵਿਚ ਸੰਨੀ ਕੁਸਰ ਦੀ ਅਗਵਾਈ ਹੇਠ ‘ਹੌਸਲਾ ਬੁਲੰਦ’ ਗਰੁੱਪ ਦੇ ਸਾਰੇ ਮੈਂਬਰ ‘ਆਪ’ ਵਿਚ ਸ਼ਾਮਲ ਹੋ ਗਏ। ਚਿਤਰਾ ਸਰਵਾਰਾ ਨੇ ਇਨ੍ਹਾਂ ਸਾਰਿਆਂ ਨੂੰ ਪਾਰਟੀ ਦੀ ਟੋਪੀ ਅਤੇ ਪਟਕਾ ਪਹਿਨਾ ਕੇ ਪਾਰਟੀ ਦੀ ਮੈਂਬਰਸ਼ਿਪ ਦਿੱਤੀ।