ਪੱਤਰ ਪ੍ਰੇਰਕ
ਟੋਹਾਣਾ, 16 ਮਾਰਚ
ਇਥੋਂ ਦੇ ਅਗਰੋਹਾ ਮੈਡੀਕਲ ਕਾਲਜ ਦੇ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਹੋਣਹਾਰ ਵਿਦਆਰਥੀ ਅਸ਼ੀਸ ਮੁੰਜਾਲ ਨੇ ਕਾਲ਼ਜ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਲਿਆ। ਵਾਰਦਾਤ ਦਾ ਪਤਾ ਸ਼ਾਮ ਵੇਲੇ ਲੱਗਿਆ ਜਦੋਂ ਕਮਰੇ ਦਾ ਰੂਮਮੇਟ ਦੂਜਾ ਸਾਥੀ ਹਰੀਸ਼ ਮੰਥਲੀ ਟੈਸਟ ਦੇ ਕੇ ਵਾਪਸ ਪੁੱਜਾ ਤਾਂ ਕਮਰਾ ਅੰਦਰੋਂ ਬੰਦ ਮਿਲਿਆ। ਕਾਫ਼ੀ ਦੇਰ ਬਾਦ ਜਦੋਂ ਸਾਥੀ ਵਿਦਿਆਰਥੀ ਨੇ ਕਮਰੇ ਅੰਦਰ ਝਾਤ ਮਾਰੀ ਤਾਂ ਹੋੋਸਟਲ ਵਿੱਚ ਦਹਿਸ਼ਤ ਫੈਲ ਗਈ। ਹੋਸਟਲ ਮੁੱਖ ਵਾਰਡਨ ਡਾ. ਮੋਨਿਕਾ ਨੇ ਪੁਲੀਸ ਨੂੰ ਸੂਚਨਾ ਦਿੱਤੀ ਗਈ। ਹੱਡੀ ਰੋਗ ਵਿਭਾਗ ਦੇ ਮੁਖੀ ਡਾ. ਅੰਕੁਸ਼ ਨੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਅਸ਼ੀਸ ਦੀ ਮੌਤ ਹੋ ਚੁੱਕੀ ਸੀ। ਐੱਸਐੱਚਓ ਕੁਲਦੀਪ ਉਸ ਦੀ ਟੀਮ ਨੇ ਲਾਸ਼ ਪੋਸਟਮਾਰਟਮ ਲਈ ਭੇਜੀ ਤੇ ਕਮਰੇ ਵਿੱਚੋਂ ਡੇਢ ਪੇਜ ਦਾ ਹੱਥ ਲਿਖਤ ਖ਼ੁਦਕੁਸ਼ੀ ਨੋਟ ਮਿਲਿਆ ਹੈ। ਮ੍ਰਿਤਕ ਅਸ਼ੀਸ ਮੁੰਜਾਲ ਪੁੱਤਰ ਪ੍ਰਵੀਨ ਮੁੰਜਾਲ ਜਗਾਧਰੀ ਦੇ ਸੈਕਟਰ-17 ਦਾ ਵਾਸੀ ਸੀ। ਵਿਦਿਆਰਥੀ ਟਾਪਰ ਸੀ। ਮ੍ਰਿਤਕ ਦੇ ਸਾਥੀ ਹਰੀਸ਼ ਮੁਤਾਬਕ ਉਹ ਪੇਂਟਿੰਗ ਦੀ ਸਿਰਜਨਾ ਤੇ ਕਵਿਤਾਵਾਂ ਲਿਖ ਕੇ ਵੀਡੀਓ ਪਾਉਂਦਾ ਸੀ, ਜਿਸ ਵਿੱਚ ਜੀਵਨ ਦੀ ਨਿਰਾਸ਼ਾ ਝਲਕਦੀ ਸੀ। ਹਾਦਸੇ ਵਾਲੇ ਦਿਨ ਉਨ੍ਹਾਂ ਦਾ ਮਹੀਨੇਵਾਰ ਟੈਸਟ ਸੀ ਪਰ ਅਸ਼ੀਸ ਨਹੀਂ ਗਿਆ ਮਗਰੋਂ ਭਾਣਾ ਵਰਤ ਗਿਆ। ਮੈਡੀਕਲ ਕਾਲਜ ਅਗਰੋਹਾ ਦੀ ਡਾਕਟਰਾਂ ਦੀ ਟੀਮ ਜਿਸ ਵਿੱਚ ਸੀਐੱਮਓ ਰਕੇਸ਼ ਸ਼ਰਮਾ, ਡਾ. ਮੋਨਿਕਾ ਜੈਨ, ਕਾਲਜ ਪ੍ਰਿ਼ਸੀਪਲ ਸ਼ਾਮਲ ਹਨ, ਮਾਮਲੇ ਦੀ ਜਾਂਚ ਕਰ ਰਹੀ ਹੈ।