ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਮਾਰਚ
ਸੁਹਾਣਾ ਪਿੰਡ ਦੇ ਵਿਨੋਦ ਕੁਮਾਰ ਨੇ ਸਾਹਾ ਥਾਣੇ ਵਿਚ ਸ਼ਿਕਾਇਤ ਦਿੱਤੀ ਕਿ ਉਹ ਬਿਜਲੀ ਬੋਰਡ ਸਾਹਾ ਵਿਚ ਬਤੌਰ ਮਾਲੀ ਨੌਕਰੀ ਕਰਦਾ ਹੈ ਅਤੇ ਸਾਹਾ ਪਾਵਰ ਹਾਊਸ ਵਿਚ ਤੈਨਾਤ ਹੈ। ਅੱਜ ਉਹ ਸਵੇਰੇ 8 ਵਜੇ ਡਿਊਟੀ ’ਤੇ ਆਇਆ ਅਤੇ ਕਰੀਬ 10.30 ਵਜੇ ਜੇਈ ਪ੍ਰਵੀਨ ਕੁਮਾਰ ਨੇ ਉਸ ਨੂੰ ਸਫ਼ਾਈ ਕਰਨ ਲਈ ਬਿਜਲੀ ਬੋਰਡ ਦੇ ਪੈਨਲ 66 ਕੇਵੀ ਬੀਸੀਬੀ ਚਲਦੀ ਲਾਈਨ ’ਤੇ ਚੜ੍ਹਾ ਦਿੱਤਾ। ਜਿਵੇਂ ਹੀ ਉਹ ਸਫ਼ਾਈ ਕਰਨ ਲੱਗਾ ਤਾਂ ਉਸ ਦਾ ਹੱਥ 66 ਕੇਵੀ ਬੀਸੀਬੀ ਬਰੇਕ ’ਤੇ ਲੱਗਣ ਕਾਰਨ ਉਸ ਨੂੰ ਕਰੰਟ ਲੱਗਿਆ ਅਤੇ ਉਹ ਹੇਠਾਂ ਡਿੱਗ ਪਿਆ। ਇਸ ਘਟਨਾ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜੇਈ ਪ੍ਰਵੀਨ ਕੁਮਾਰ ਨੇ ਹੀ ਉਸ ਨੂੰ ਐਮਐਮ ਹਸਪਤਾਲ ਮੁਲਾਣਾ ਪਹੁੰਚਾਇਆ। ਪੁਲੀਸ ਨੇ ਜੇਈ ਦੇ ਖ਼ਿਲਾਫ਼ ਧਾਰਾ 336/337 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।