ਪੱਤਰ ਪ੍ਰੇਰਕ
ਕਰਨਾਲ, 28 ਜੂਨ
ਸੇਵਾ ਪੰਥੀ ਸੰਪਰਦਾ ਨਾਲ ਜੁੜੇ ਸੰਤ ਸਮਾਜ ਨੇ ਸਰਬਸੰਮਤੀ ਨਾਲ ਮਹੰਤ ਕਰਮਜੀਤ ਸਿੰਘ (ਯਮੁਨਾਨਗਰ) ਵਾਲਿਆਂ ਨੂੰ ਮੁੜ ਸੇਵਾ ਪੰਥੀ ਅੱਡਣਸ਼ਾਹੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਮਹੰਤ ਦਿਲਬਾਗ ਸਿੰਘ ਰੋਹਤਕ ਵਾਲਿਆਂ ਨੂੰ ਜਨਰਲ ਸਕੱਤਰ ਤੇ ਮਹੰਤ ਮਹਿੰਦਰ ਸਿੰਘ ਪਹਾੜਗੰਜ ਦਿੱਲੀ ਨੂੰ ਖਜ਼ਾਨਚੀ ਅਤੇ ਹੋਰ ਮਹਾਪੁਰਸ਼ਾਂ ਨੂੰ ਵੀ ਵੱਖੋ-ਵੱਖ ਜਿਮੇਵਾਰੀਆਂ ਸੌਪੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਮਹੰਤ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਫੈ਼ਸਲਾ ਟਿਕਾਣਾ ਭਾਈ ਆਯਾ ਰਾਮ ਸਾਹਿਬ ਦਿੱਲੀ ਵਿੱਚ ਹੋਈ ਸੇਵਾ ਪੰਥੀ ਅੱਡਣਸ਼ਾਹੀ ਸਭਾ ਦੇ ਮਹਾਪੁਰਸ਼ਾਂ ਦੀ ਬੈਠਕ ਵਿੱਚ ਲਿਆ ਗਿਆ ਹੈ। ਇਸ ਮੌਕੇ ਮਹੰਤ ਕਰਮਜੀਤ ਸਿੰਘ ਨੇ ਕਿਹਾ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਮੁੱਖ ਸੇਵਾਦਾਰ ਦੀ ਉਨ੍ਹਾਂ ਨੂੰ ਜੋੋੋੋ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈੈ, ਉਸ ਲਈ ਉਹ ਪੂਰੇ ਸੰਤ ਸਮਾਜ ਦਾ ਧੰਨਵਾਦ ਕਰਦੇ ਹਨ।