ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਮਾਰਚ
ਬੀਤੀ ਦੇਰ ਰਾਤ ਸ਼ਾਹਬਾਦ ਦੀ ਰਾਜਾ ਸਿੰਘ ਕਾਲੋਨੀ ਵਿੱਚ ਹਥਿਆਰਾਂ ਦੇ ਜ਼ੋਰ ’ਤੇ 6,7 ਅਣਪਛਾਤੇ ਲੁਟੇਰਿਆਂ ਨੇ ਨਕਦੀ ਤੇ ਗਹਿਣੇ ਲੁੱਟ ਲਏ ਹਨ। ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਕ ਮਹਿਲਾ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਰਾਤ ਦੇ ਕਰੀਬ 11 ਵਜੇ ਘਰ ਵਿੱਚ ਹੀ ਮੌਜੂਦ ਸੀ ਕਿ ਇਸੇ ਵਿਚਕਾਰ 6, 7 ਅਣਪਛਾਤੇ ਵਿਅਕਤੀ ਘਰ ਦੇ ਅੰਦਰ ਆ ਗਏ ਤੇ ਉਨ੍ਹਾਂ ਨੂੰ ਹਥਿਆਰਾਂ ਦੇ ਬਲ ’ਤੇ ਬੰਧਕ ਬਣਾ ਲਿਆ ਤੇ ਘਰ ਦੀਆਂ ਅਲਮਾਰੀਆਂ ’ਚ ਰੱਖੇ 2 ਲੱਖ ਰੁਪਏ ਤੇ ਗਹਿਣੇ ਚੋਰੀ ਕਰ ਕੇ ਲਏ ਗਏ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਹੈ। ਆਸ ਪਾਸ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਘਰ ਵਾਲਿਆਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।