ਚੰਡੀਗੜ੍ਹ, 22 ਅਗਸਤ
ਹਰਿਆਣਾ ਸਰਕਾਰ ਨੇ ਸੂਬੇ ਵਿੱਚ ਕੋਵਿਡ ਲੌਕਡਾਊਨ 15 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਚੀਫ ਸਕੱਤਰ ਵਿਜੈ ਵਰਦਾਨ ਨੇ ਦੱਸਿਆ ਕਿ ਤਾਜ਼ਾ ਹੁਕਮਾਂ ਅਨੁਸਾਰ ਇਹ ਲੌਕਡਾਊਨ 23 ਅਗਸਤ (ਸਵੇਰੇ 5 ਵਜੇ) ਤੋਂ 6 ਸਤੰਬਰ (ਸਵੇਰੇ 5 ਵਜੇ) ਤੱਕ ਵਧਾਇਆ ਗਿਆ ਹੈ। ਇਸੇ ਦੌਰਾਨ ਦੁਕਾਨਾਂ, ਬਾਰ, ਰੈਸਤਰਾਂ, ਮਾਲ ਤੇ ਕਲੱਬਹਾਊਸਾਂ ਨੂੰ ਖੋਲ੍ਹਣ ਦੇ ਸਮੇਂ ਵਿੱਚ ਰਾਹਤ ਵੀ ਦਿੱਤੀ ਗਈ ਹੈ। ਕੋਵਿਡ ਨਿਯਮਾਂ ਦੀ ਪਾਲਣਾ ਸਬੰਧੀ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। -ਪੀਟੀਆਈ