ਪੱਤਰ ਪ੍ਰੇਰਕ
ਰਤੀਆ, 20 ਜੁਲਾਈ
ਪਿਛਲੇ ਲੰਮੇ ਸਮੇਂ ਤੋਂ ਪੁਲੀਸ ਚੌਕੀ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਆਪਣੇ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਪਿੰਡ ਖੁੰਨਣ ਦੀ ਤਾਰਾ ਰਾਣੀ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਪੱਤਰ ਲਿਖ ਕੇ ਉਸ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਹਿਸਾਰ ਦੇ ਪਿੰਡ ਬੂਆ ਕੁੰਵਾਰੀ ਵਿੱਚ ਵਿਆਹੀ ਤਾਰਾ ਰਾਣੀ ਦੇ ਵਿਆਹ ਤੋਂ ਬਾਦ ਵੀ ਇਨਸਾਫ ਨਾ ਮਿਲਣ ਕਾਰਨ ਉਸ ਦਾ ਪੇਕਾ ਪਰਿਵਾਰ ਹੀ ਉਸ ਲਈ ਸਹਾਰਾ ਬਣਿਆ ਹੋਇਆ ਹੈ। ਤਾਰਾ ਰਾਣੀ ਨੇ ਕਿਹਾ ਕਿ ਦਾਜ ਕਾਰਨ ਪਹਿਲਾਂ ਉਸ ਦੇ ਪਤੀ ਨੇ ਨਣਦ ਨੇ ਉਸ ਦੀ ਕੁੱਟਮਾਰ ਕੀਤੀ ਮਗਰੋਂ ਉਸ ਦੇ ਿਪਤਾ ਦੀ ਵੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਜੇ ਹੁਣ ਵੀ ਇਨਸਾਫ ਨਾ ਮਿਲਿਆ ਤਾਂ ਉਹ ਬੱਚਿਆਂ ਸਮੇਤ ਐੱਸਪੀ ਦਫਤਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋ ਜਾਵੇਗੀ।