ਪੱਤਰ ਪ੍ਰੇਰਕ
ਫਰੀਦਾਬਾਦ, 22 ਅਪਰੈਲ
ਗਰੇਟਰ ਫਰੀਦਾਬਾਦ ਦੇ ਰਹਿਣ ਵਾਲੇ ਬਜ਼ੁਰਗ ਨੂੰ ਸਟਾਕ ਮਾਰਕੀਟ ’ਚ ਨਿਵੇਸ਼ ਕਰ ਕੇ ਭਾਰੀ ਮੁਨਾਫ਼ਾ ਦੇਣ ਝਾਂਸਾ ਦੇ ਕੇ ਉਸ ਤੋਂ 46 ਲੱਖ 20 ਹਜ਼ਾਰ ਰੁਪਏ ਠੱਗ ਲਏ। ਸਾਈਬਰ ਥਾਣਾ ਪੁਲੀਸ ਨੇ ਬਜ਼ੁਰਗ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਬਜ਼ੁਰਗ ਨੇ ਪੁਲੀਸ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਨੇ ਫੇਸਬੁੱਕ ’ਤੇ ਇਕ ਲਿੰਕ ਦੇਖਿਆ ਤਾਂ ਉਸਨੇ ਇਸ ਲਿੰਕ ’ਤੇ ਕਲਿੱਕ ਕੀਤਾ ਤਾਂ ਉਸ ਨੂੰ ਇੱਕ ਵਟਸਐਪ ਗਰੁੱਪ ’ਚ ਸ਼ਾਮਲ ਕਰ ਲਿਆ ਗਿਆ। ਇਸ ਗਰੁੱਪ ’ਚ ਸ਼ਾਮਲ ਲੋਕ ਇੱਕ-ਦੂਜੇ ਨਾਲ ਚੈਟ ਕਰਦੇ ਹਨ ਤੇ ਭਾਰੀ ਮੁਨਾਫਾ ਕਮਾਉਣ ਬਾਰੇ ਦੱਸਦੇ ਹਨ। ਇਸ ਝਾਂਸੇ ’ਚ ਆ ਕੇ ਬਜ਼ੁਰਗ ਨੇ 18 ਜਨਵਰੀ ਨੂੰ 2 ਲੱਖ ਰੁਪਏ ਨਿਵੇਸ਼ ਕੀਤੇ। ਉਸ ਨੂੰ ਆਨਲਾਈਨ ਲਾਭ ਵੀ ਦਿਖਾਇਆ ਗਿਆ ਸੀ, ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਕਿਹਾ ਕਿ ਪੈਸੇ ਕਢਵਾਉਣ ਲਈ ਹੋਰ ਨਿਵੇਸ਼ ਕਰਨਾ ਪਵੇਗਾ।