ਪੱਤਰ ਪ੍ਰੇਰਕ
ਰਤੀਆ, 1 ਸਤੰਬਰ
ਪਿੰਡ ਖਾਈ ਵਿੱਚ ਮੋਟਰਸਾਈਕਲ ਅਤੇ ਕਾਰ ਵਿੱਚ ਸਵਾਰ ਅਣਪਛਾਤੇੇ ਨੌਜਵਾਨਾਂ ਨੇ ਠੇਕੇ ਦੇ ਕਰਿੰਦੇ ਨੂੰ ਬੰਦੀ ਬਣਾ ਕੇ ਸ਼ਰਾਬ ਦੀਆਂ ਕਈ ਪੇਟੀਆਂ ਲੁੱਟ ਲਈਆਂ। ਇਸ ਸਬੰਧੀ ਥਾਣਾ ਸਦਰ ਦੀ ਪੁਲੀਸ ਨੇ ਠੇਕਾ ਮਾਲਕ ਲਵਪ੍ਰੀਤ ਸਿੰਘ ਖ਼ਿਆਲੀ ਚਹਿਲਾਂ ਵਾਲੀ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਮੁਖੀ ਹਰਫੂਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਠੇਕਾ ਮਾਲਕ ਨੇ ਦੱਸਿਆ ਕਿ ਉਸ ਨੇ ਖਾਈ ਵਿੱਚ ਸ਼ਰਾਬ ਦਾ ਠੇਕਾ ਲਿਆ ਹੋਇਆ ਸੀ। ਅਣਪਛਾਤਿਆਂ ਨੇ ਕਰਿੰਦੇ ਜਿਤੇਂਦਰ ਯਾਦਵ ਨੂੰ ਬੰਦੀ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁੱਟ ਲਈਆਂ। ਇਸ ਦੀ ਸੂਚਨਾ ਮਿਲਦਿਆਂ ਹੀ ਉਹ ਠੇਕੇ ’ਤੇ ਪੁੱਜੇ। ਉਨ੍ਹਾਂ ਨੇ ਬੰਦੀ ਬਣਾਏ ਕਰਿੰਦੇ ਨੂੰ ਖੋਲ੍ਹਿਆ ਅਤੇ ਸਾਰੀ ਘਟਨਾ ਦੀ ਜਾਣਕਾਰੀ ਲਈ। ਡੀਐੱਸਪੀ ਸੁਭਾਸ਼ ਬਿਸ਼ਨੋਈ ਵੀ ਘਟਨਾ ਸਥਾ ’ਤੇ ਪੁੱਜੇ।