ਦਵਿੰਦਰ ਸਿੰਘ
ਯਮੁਨਾਨਗਰ, 8 ਮਈ
ਪਰਮਾ ਯੋਗ ਸੰਸਥਾਨ ਦੇ ਸੰਸਥਾਪਕ ਕੰਵਲਜੀਤ ਸਿੰਘ ਯੋਗੀ ਨੂੰ ਦਿੱਲੀ ਵਿੱਚ ਕਰਵਾਏ ਸਮਾਗਮ ਵਿੱਚ ਸਾਬਕਾ ਵਿਸ਼ਵ ਸੁੰਦਰੀ ਅਤੇ ਅਦਾਕਾਰਾ ਲਾਰਾ ਦੱਤਾ ਨੇ ਸਾਲ ਦੇ ਪ੍ਰੇਰਣਾਦਾਇਕ ਵਿਕਸਿਤ ਯੋਗਾ ਮਾਸਟਰ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਸਮਾਗਮ ਵਿੱਚ ਚਿਕਿਤਸਾ, ਕਾਮਰਸ, ਵਪਾਰ, ਆਯੂਰਵੇਦ, ਸੰਗੀਤ, ਕਲਾ ਅਤੇ ਹੋਰ ਖੇਤਰਾਂ ਵਿੱਚ ਮਾਣਯੋਗ ਪ੍ਰਾਪਤੀਆਂ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਪਰ ਯੋਗ ਦੇ ਖੇਤਰ ਵਿਚ ਇਕੱਲੇ ਕੰਵਲਜੀਤ ਨੂੰ ਸਨਮਾਨਿਆ ਗਿਆ। ਸ੍ਰੀ ਯੋਗੀ ਨੇ ਦੱਸਿਆ ਕਿ ਉਹ ਪਿਛਲੇ 19 ਸਾਲਾਂ ਤੋਂ ਸ਼ੰਘਾਈ ਚੀਨ ਵਿੱਚ ਰਹਿ ਕੇ ਯੋਗਾ ਦੇ ਖੇਤਰ ਵਿੱਚ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਪਰਮਾਯੋਗ ਸੰਸਥਾਨ ਦੀ ਸਥਾਪਨਾ ਸਾਲ 1994 ਵਿੱਚ ਕੀਤੀ ਸੀ। ਸ੍ਰੀ ਯੋਗੀ ਨੇ ਕਿਹਾ ਕਿ ਉਨ੍ਹਾਂ ਦਾ ਸੁਫਨਾ ਯੋਗਾ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦਾ ਹੈ ਜਿਸ ਲਈ ਉਹ ਭਾਰਤ ਤੋਂ ਇਲਾਵਾ ਕੌਮਾਂਤਰੀ ਪੱਧਰ ’ਤੇ ਕੰਮ ਕਰ ਰਹੇ ਹਨ।