ਪੱਤਰ ਪ੍ਰੇਰਕ
ਰਤੀਆ, 18 ਮਈ
ਅੰਗਰੇਜ਼ੀ ਵਿਸ਼ਾ ਪਰਿਸ਼ਦ ਵਲੋਂ ਸਰਕਾਰੀ ਕੰਨਿਆ ਕਾਲਜ ਰਤੀਆ ਵਿਚ ਲੇਖ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਵਿਦਿਆਰਥਣਾਂ ਨੂੰ ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦਾ ਮਹੱਤਵ ਦੱਸਿਆ ਗਿਆ। ਅੰਗਰੇਜ਼ੀ ਭਾਸ਼ਾ ਦੇ ਵਿਗਿਆਨਕ ਸਬੰਧਾਂ ’ਤੇ ਵੀ ਵਿਚਾਰ ਪੇਸ਼ ਕੀਤੇ ਗਏ। ਇਹ ਮੁਕਾਬਲੇ ਪ੍ਰਿੰਸੀਪਲ ਡਾ. ਰਾਜੇਸ਼ ਮਹਿਤਾ ਦੀ ਪ੍ਰਧਾਨਗੀ ਅਤੇ ਕਾਰਜਕਾਰੀ ਪ੍ਰਿੰਸੀਪਲ ਅੰਗਰੇਜ਼ੀ ਵਿਭਾਗ ਪ੍ਰਧਾਨ ਪ੍ਰੋ. ਪਰਮਜੀਤ ਸੰਧਾ ਦੀ ਅਗਵਾਈ ਹੇਠ ਕਰਵਾਏ ਗਏ। ਪ੍ਰਸ਼ਨੋਤਰੀ ਮੁਕਾਬਲੇ ਵਿਚ ਟੀਮਾਂ ਦਾ ਨਾਮਕਰਨ ਅੰਗਰੇਜ਼ੀ ਦੇ ਮਹਾਨ ਲੇਖਕਾਂ ਦੇ ਨਾਮ ’ਤੇ ਕੀਤਾ ਗਿਆ ਜਿਸ ਵਿਚ ਪਹਿਲਾ ਸਥਾਨ ਮਿਲਟਨ ਬੀਏ ਦੂਜਾ ਸਾਲ, ਦੂਜਾ ਸਥਾਨ ਹਾਰਡੀ ਬੀਏ ਦੂਜਾ ਸਾਲ ਅਤੇ ਤੀਜਾ ਸਥਾਨ ਜੇਨ ਔਸਟਨ ਬੀ.ਏ ਤੀਜਾ ਸਾਲ ਨੇ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਕਮਲਪ੍ਰੀਤ ਕੌਰ ਬੀਏ ਦੂਜਾ ਸਾਲ, ਦੂਜਾ ਸਥਾਨ ਪੂਜਾ ਰਾਣੀ ਬੀਏ ਦੂਜਾ ਸਾਲ ਅਤੇ ਤੀਜਾ ਸਥਾਨ ਮਹਿਕਪ੍ਰੀਤ ਬੀ.ਏ ਦੂਜਾ ਸਾਲ ਨੇ ਪ੍ਰਾਪਤ ਕੀਤਾ। ਲੇਖ ਮੁਕਾਬਲੇ ਵਿਚ ਜੱਜ ਦੀ ਭੂਮਿਕਾ ਪ੍ਰੋ. ਪ੍ਰਿਯੰਕਾ ਮਹਿਰਾ, ਪ੍ਰੋ. ਸੁਰਿੰਦਰ ਸ਼ਰਮਾ ਅਤੇ ਪ੍ਰੋ. ਮੰਜੂ ਨੇ ਨਿਭਾਈ।