ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਕਤੂਬਰ
ਰਾਮ ਸਰਨ ਮਾਜਰਾ ਵਿੱਚ ਕਰਵਾਏ ਜਾ ਰਹੇ ਗ੍ਰਾਮੀਣ ਨੈਸ਼ਨਲ ਕਬੱਡੀ ਮੁਕਾਬਲੇ ਦੇ ਦੂਜੇ ਦਿਨ ਮੇਜ਼ਬਾਨ ਰਾਮ ਸਰਨ ਮਾਜਰਾ ਦੀ ਟੀਮ ਨੇ ਮੰਗੋਲੀ ਜਾਟਾਨ ਦੀ ਟੀਮ ਨੂੰ ਕਰਾਰੀ ਹਾਰ ਦਿੱਤੀ। ਅੱਜ ਦੇ ਮੈਚਾਂ ਦਾ ਉਦਘਾਟਨ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਰੀਨਾ ਸੈਣੀ ਨੇ ਕੀਤਾ, ਜਦ ਕਿ ਪ੍ਰਧਾਨਗੀ ਚੰਦਰ ਕਾਂਤ ਸ਼ਰਮਾ ਨੇ ਕੀਤੀ। ਮੁਕਾਬਲੇ ਵਿੱਚ ਨੈਸ਼ਨਲ ਕਬਡੀ ਦੀਆਂ 20 ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਜੇਤੂ ਰਾਮ ਸਰਨ ਮਾਜਰਾ ਦੀ ਟੀਮ ਨੂੰ 11 ਹਜ਼ਾਰ ਰੁਪਏ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਮੰਗੋਲੀ ਜਾਟਾਨ ਦੀ ਟੀਮ ਨੂੰ 5100 ਰੁਪਏ ਦਾ ਇਨਾਮ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਰੀਨਾ ਸੈਣੀ ਨੇ ਨੌਜਵਾਨਾਂ ਨੂੰ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।