ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਅਕਤੂਬਰ
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਅਕਾਸ਼ ਸੰਸਥਾ ਵੱਲੋਂ ਇੰਟਰਨੈਸ਼ਨਲ ਓਲੰਪੀਆਡ ਤੇ ਕੌਮੀ ਹੁਨਰ ਖੋਜ ਦੀ ਪ੍ਰਖਿਆ ਲਈ ਪ੍ਰੇਰਿਤ ਕੀਤਾ ਗਿਆ। ਇਸ ਵਿਚ ਸੰਸਥਾ ਵੱਲੋਂ ਅਜੈ ਗਰੋਵਰ ਤੇ ਵਿਕਾਸ ਸ਼ਰਮਾ ਨੇ 10ਵੀਂ ਦੇ ਵਿਦਿਆਰਥੀਆਂ ਨੂੰ ਟੈਸਟ ਬਾਰੇ ਜਾਣਕਾਰੀ ਦਿੱਤੀ। ਇਸ ਦੀ ਪ੍ਰੀਖਿਆ 6 ਨਵੰਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਰਾਹੀਂ ਹੁਨਰਮੰਦ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਸਕੂਲ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਇਹ ਵੱਡਾ ਉਪਰਾਲਾ ਹੈ ਕਿ ਉਨ੍ਹਾਂ ਨੇ ਸਕੂਲ ਵਿਚ ਆ ਕੇ ਬੱਚਿਆਂ ਨੂੰ ਇਸ ਲਈ ਪ੍ਰੇਰਿਆ ਹੈ ਤਾਂ ਜੋ ਬੱਚੇ ਆਪਣੇ ਭਵਿੱਖ ਨੂੰ ਚੰਗਾ ਬਣਾ ਸਕਣ ਤੇ ਜੀਵਨ ਵਿਚ ਬੁਲੰਦੀਆਂ ਨੂੰ ਛੂਹਣ। ਇਸ ਮੌਕੇ ਪ੍ਰਮਿਲਾ ਸ਼ਰਮਾ, ਨੀਤੂ ਕਾਲੜਾ, ਸੰਜੇ ਠੁਕਰਾਲ ਮੌਜੂਦ ਸਨ।