ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ 24 ਫਰਵਰੀ
ਭਾਜਪਾ ਦੇ ਸ਼ਾਸ਼ਨ ਵਿਚ ਅੱਜ ਰਿਕਾਰਡ ਤੋੜ ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਪੈਟਰੋਲ, ਡੀਜ਼ਲ ਦੇ ਭਾਅ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਗੈਸ ਸਿਲੰਡਰ ਤੇ ਖਾਣ ਪੀਣ ਦੀਆਂ ਵਸਤੂਆਂ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਹੀ ਦਿੱਤਾ ਹੈ। ਇਹ ਵਿਚਾਰ ਅੱਜ ਕਾਂਗਰਸ ਨੇਤਾ ਰਾਣਾ ਨੇ ਆਪਣੇ ਨਿਵਾਸ ’ਤੇ ਪ੍ਰਗਟਾਏ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਕਿੰਨੀ ਹਿਤੈਸ਼ੀ ਹੈ ਇਸ ਦੀ ਅਸਲੀਅਤ ਅੱਜ ਦੇਸ਼ ਤੇ ਸੂਬੇ ਦੇ ਲੋਕਾਂ ਸਾਹਮਣੇ ਆ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਅਵਾਜ ਚੁੱਕਣ ਲਈ ਦਿੱਲੀ ਬਾਰਡਰ ’ਤੇ ਬੈਠੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਇਸ ਮੌਕੇ ਰਾਜ ਕੁਮਾਰ ਰਾਣਾ, ਵਿਜੈ ਪਾਲ, ਰਾਜ ਕੁਮਾਰ ਬੜਤੋਲੀ, ਰਾਣਧੀਰ ਸਿੰਘ, ਜਗਦੀਸ਼, ਸਲਿੰਦਰ ਕੁਮਾਰ ਆਦਿ ਮੌਜੂਦ ਸਨ।