ਪੱਤਰ ਪ੍ਰੇਰਕ
ਟੋਹਾਣਾ, 21 ਜੁਲਾਈ
ਨਗਰ ਪੰਚਾਇਤ ਤੇ ਅਹੁਦੇਦਾਰਾਂ ਨੂੰ ਅੱਜ ਇੱਥੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਸੰਵਿਧਾਨ ਅਨੁਸਾਰ ਕੰਮ ਕਰਨ ਦੀ ਸਹੁੰ ਚੁਕਵਾਈ। ਸਮਾਗਮ ਵਿੱਚ ਗੱਠਜੋੜ ਪਾਰਟੀਆਂ ਦੇ ਅਹੁਦੇਦਾਰਾਂ ਦੀ ਤਕਰਾਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਸਭ ਤੋਂ ਪਹਿਲਾਂ ਪੁੱਜੇ ਤੇ ਸਮਰਥਕਾਂ ਤੋਂ ਇਲਾਵਾ ਨਵੇਂਂ ਚੇਅਰਮੈਂਨ ਨਰੇਸ਼ ਬਾਂਸਲ ਤੇ ਕੌਂਸਲਰਾਂ ਨੂੰ ਭਗਵੀਆਂ ਪੱਗਾਂ ਤੇ ਗਲ ਵਿੱਚ ਪਾਰਟੀ ਦੇ ਪੱਟਕੇ ਪਾ ਕੇ ਸਮਾਗਮ ਵਿੱਚ ਦਰਸ਼ਕਾਂ ਵਿੱਚ ਬੈਠ ਗਏ। ਥੋੜ੍ਹੀ ਦੇਰ ਬਾਅਦ ਕੈਬਨਿਟ ਮੰਤਰੀ ਦਵਿੰਦਰ ਸਿੰਘ ਬਬਲੀ ਤੇ ਉਸ ਦੇ ਸਮਰਥਕ ਮੰਚ ’ਤੇ ਜਾ ਬੈਠੇ। ਮੰਤਰੀ ਦੇ ਨਾਲ ਚੇਅਰਮੈਨੀ ਤੋਂ ਹਾਰਨ ਵਾਲੇ ਰਮੇਸ਼ ਗੋਇਲ ਤੇ ਕੌਂਸਲਰ ਬਲਬੀਰ ਸ਼ਮਰਥਕਾਂ, ਮੰਤਰੀ ਦੇ ਦੋ ਭਰਾ ਤੇ ਇਲਾਵਾ ਮੋਂਟੂ ਅਰੋੜਾ ਜਾ ਬੈਠੇ। ਡਿਪਟੀ ਕਮਿਸ਼ਨਰ ਨੇ ਮੰਚ ਸੰਭਾਲਿਆ ਤੇ ਨਵੇਂ ਚੁਣੇ ਚੇਅਰਮੈਨ ਨਰੇਸ਼ ਬਾਂਸਲ ਨੂੰ ਮੰਚ ’ਤੇ ਬੁਲਾਇਆ ਤੇ ਸਹੁੰ ਚੁਕਵਾਈ। 24 ਕੌਂਸਲਰਾਂ ਨੂੰ ਸਮੂਹਿਕ ਸਹੁੰ ਚੁਕਵਾਉਣ ਤੋਂ ਬਾਅਦ ਮੰਤਰੀ ਨੇ ਜਦੋਂ ਸੰਬੋਧਨ ਕਰ ਲੱਗੇ ਤਾਂ ਸੁਭਾਸ਼ ਬਰਾਲਾ ਤੇ ਉਸ ਦੇ ਨਜ਼ਦੀਕੀ ਸਮਾਗਮ ਵਿੱਚੋਂ ਉਠ ਕੇ ਕਮਰਿਆਂ ਵਿੱਚ ਚਲੇ ਗਏ। ਇਸ ਮੌਕੇ ਮੰਤਰੀ ਨੇ ਨਗਰਪ੍ਰੀਸ਼ਦ ਵਿੱਚ ਭ੍ਰਿਸ਼ਟਾਚਾਰ ਦੀ ਪ੍ਰੰਪਰਾ ਨੂੰ ਤੋੜਨ ਲਈ ਜ਼ੋਰ ਦਿੱਤਾ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਭ੍ਰਿਸ਼ਟਾਚਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੰਤਰੀ ਨੇ ਕੌਂਸਲਰਾਂ ਨੂੰ ਸਰਕਾਰ ਨਾਲ ਸਹਿਯੋਗ ਕਰਨ ਤੇ ਵਿਕਾਸ ਦਾ ਹਿੱਸਾ ਬਨਣ ਦੀ ਸਲਾਹ ਦਿੱਤੀ। 10 ਕੌਂਸਲਰਾਂ ਨੇ ਭਗਵਾਂ ਕੱਪੜਾ ਨਾ ਪਾਇਆ। ਜਜਪਾ ਮੰਤਰੀ ਤੇ ਭਾਜਪਾ ਦੇ ਸਮਰਥਕਾਂ ਨੇ ਭੀੜ ਕੀਤੀ ਹੋਈ ਸੀ ਜਦੋਂ ਕਿ ਪ੍ਰੀਸ਼ਦ ਵਿੱਚ ਦਸ ਪ੍ਰਹੁਣਿਆਂ ਲਈ ਪ੍ਰੰਬਧ ਕੀਤੇ ਗਏ ਸਨ।