ਪੱਤਰ ਪ੍ਰੇਰਕ
ਯਮੁਨਾਨਗਰ, 18 ਜੁਲਾਈ
ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਅਮਰ ਸ਼ਹੀਦ ਮੰਗਲ ਪਾਂਡੇ ਦਾ ਜਨਮ ਭਗਵਾਨ ਪਰਸ਼ੂਰਾਮ ਕਮਿਊਨਿਟੀ ਸੈਂਟਰ ਗੋਬਿੰਦਪੁਰੀ ਵਿੱਚ ਮਨਾਇਆ ਗਿਆ। ਇਸ ਮੌਕੇ ਮੰਗਲ ਪਾਂਡੇ ਦੇ ਪਰਿਵਾਰ ਦੀ ਪੰਜਵੀਂ ਪੀੜ੍ਹੀ ’ਚੋਂ ਕਵਿਤਾ ਤਿਆਗੀ ਵੀ ਸ਼ਾਮਲ ਹੋਈ। ਮੁੱਖ ਮਹਿਮਾਨ ਦੇ ਰੂਪ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੁਲਾਰੇ ਡਾ. ਲੋਕੇਸ਼ ਗਰਗ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਤਿਆਗੀ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮੰਗਲ ਪਾਂਡੇ ਨੇ 1857 ਦੀ ਕ੍ਰਾਂਤੀ ਰਾਹੀਂ ਨੌਜਵਾਨਾਂ ਵਿੱਚ ਦੇਸ਼ ਦੇ ਲੋਕਾਂ ਵਿੱਚ ਆਜ਼ਾਦੀ ਦੀ ਅਲਖ ਜਗਾਈ। ਉਨ੍ਹਾਂ ਕਿਹਾ ਕਿ ਐਸੇ ਕ੍ਰਾਂਤੀਕਾਰੀ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਇਸ ਦੌਰਾਨ 11 ਸਟਾਰ ਮੌਰਨਿੰਗ ਕਲੱਬ ਵੱਲੋਂ ਦੋ ਰੋਜ਼ਾ ਬੈਡਮਿੰਟਨ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਚੈਲੇਂਜ ਕਲੱਬ ਦੇ ਸੰਸਥਾਪਕ ਸੁਧੀਰ ਪਾਂਡੇ, ਸੁਧਾ ਤਿਆਗੀ, ਕਪਿਲ ਪੰਡਿਤ, ਰੋਸ਼ਨ ਲਾਲ ਸ਼ਰਮਾ, ਗੌਰਵ ਤਿਆਗੀ, ਭੀਮ, ਰਿੰਕੂ, ਤਿਆਗੀ ਕਲੱਬ ਦੇ ਚੇਅਰਮੈਨ ਮਾਇਆ ਰਾਮ, ਬੈਡਮਿੰਟਨ ਕਲੱਬ ਦੇ ਖਿਡਾਰੀ ਦੀਪਕ ਦੁੱਗਲ, ਸੁੰਦਰ ਰਾਣਾ, ਸੁਰੇਸ਼ ਆਨੰਦ, ਸਰਬਜੀਤ, ਅਵਤਾਰ, ਰਾਹੁਲ ਅਤੇ ਹੋਰ ਖਿਡਾਰੀ ਮੌਜੂਦ ਸਨ।