ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਹਾਦਸੇ ਵਿੱਚ ਪਤੀ ਦੀ ਮੌਤ, ਪਤਨੀ ਜ਼ਖ਼ਮੀ

ਪੱਤਰ ਪ੍ਰੇਰਕ

ਟੋਹਾਣਾ, 13 ਜਨਵਰੀ

ਹਰਿਆਣਾ ਬਿਜਲੀ ਨਿਗਮ ਦੇ ਜੇਈ ਸ਼ਿੰਗਾਰਾ ਸਿੰਘ ਦੀ ਰਤੀਆ ਜਾਂਦੇ ਸਮੇਂ ਸੜਕ ਹਾਦਸੇ ਵਿੱਚ ਮੌਤ ਹੋ ਗਈ ਅਤੇ ਉਨ੍ਹਾਂ ਦੀ ਪਤਨੀ ਕੈਲਾਸ਼ ਦੇਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਿਸ ਨੂੰ ਅਗਰੋਹਾ ਮੈਡੀਕਲ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕ ਸ਼ਿੰਗਾਰਾ ਸਿੰਘ ਤਲਵਾੜਾ ਦੇ ਬਿਜਲੀ ਘਰ ਵਿੱਚ ਤੈਨਾਤ ਸੀ ਤੇ ਉਹ ਮਿਉਂਦਕਲਾਂ ਦਾ ਰਹਿਣ ਵਾਲਾ ਸੀ। ਉਸਦਾ ਪਰਿਵਾਰ ਰਤੀਆ ਦੇ ਵਾਰਡ-9 ਵਿੱਚ ਰਹਿੰਦਾ ਹੈ। ਹਾਦਸੇ ਵਾਲੇ ਦਿਨ ਪਤੀ-ਪਤਨੀ ਮੋਟਰਸਾਈਕਲ ਉੱਤੇ ਟੋਹਾਣਾ ਤੋਂ ਰਤੀਆ ਜਾ ਰਹੇ ਸਨ ਕਿ ਕਾਰ ਨਾਲ ਟੱਕਰ ਹੋਣ ਉੱਤੇ ਇਹ ਹਾਦਸਾ ਵਾਪਰਿਆ। ਹਾਦਸੇ ਦੌਰਾਨ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਨੇ ਕਾਰ ਕਬਜ਼ੇ ਵਿੱਚ ਲੈਕੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All