ਪੱਤਰ ਪ੍ਰੇਰਕ
ਗੂਹਲਾ ਚੀਕਾ, 26 ਅਪਰੈਲ
ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਇਨੈਲੋ ਦੇ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਇਸ ਸੀਟ ’ਤੇ ਲੋਕਾਂ ਨੇ ਇਨੈਲੋ ਨੂੰ ਜਬਰਦਸਤ ਸਮਰਥਨ ਦੇ ਕੇ ਕੇਂਦਰ ਅਤੇ ਰਾਜ ਵਿੱਚ ਰਾਜਨੀਤਿਕ ਤਬਦੀਲੀ ਦਾ ਹੁੰਗਾਰਾ ਭਰ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਜਿੱਥੇ ਇਨੈਲੋ ਆਪਣੇ ਦਮ ’ਤੇ ਲੋਕ ਸਭਾ ਚੋਣਾਂ ਵਿੱਚ ਸੂਬੇ ’ਚ ਘੱਟ ਤੋਂ ਘੱਟ 4 ਸੀਟਾਂ ਕੁਰੂਕਸ਼ੇਤਰ, ਸਿਰਸਾ, ਅੰਬਾਲਾ ਅਤੇ ਹਿਸਾਰ ਸੀਟਾਂ ਉੱਤੇ ਜਿੱਤ ਦਰਜ ਕਰੇਗੀ, ਉਥੇ ਹੀ ਪਰਿਸਥਿਤੀਆਂ ਅਨੁਕੂਲ ਰਹਿਣ ਉੱਤੇ ਜਿੱਤ ਦੀ ਗਿਣਤੀ ਵੱਧ ਵੀ ਸਕਦੀ ਹੈ। ਚੌਟਾਲਾ ਅੱਜ ਇੱਥੇ ਇਨੈਲੋ ਆਗੂ ਬਲਕਾਰ ਬੱਲੂ ਦੇ ਨਿਵਾਸ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।