ਪੱਤਰ ਪ੍ਰੇਰਕ
ਪੰਚਕੂਲਾ, 1 ਜਨਵਰੀ
ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ 2 ਤੇ 3 ਜਨਵਰੀ, 2021 ਨੂੰ ਹਰਿਆਣਾ ਅਧਿਆਪਕ ਯੋਗਤਾ (ਐੱਚਟੇਟ) ਪ੍ਰੀਖਿਆ ਲਈ ਜਾਵੇਗੀ। ਬੋਰਡ ਵੱਲੋਂ ਪ੍ਰੀਖਿਆ ਸ਼ੁਰੂ ਹੋਣ ਤੋਂ ਲੱਗਭਗ ਇੱਕ ਘੰਟਾ ਪਹਿਲਾਂ ਹੀ ਕੇਂਦਰ ’ਚ ਉਮੀਦਵਾਰਾਂ ਦਾ ਪ੍ਰਵੇਸ਼ ਬੰਦ ਕਰ ਦਿੱਤਾ ਜਾਵੇਗਾ ਅਤੇ ਇਸ ਮਗਰੋਂ ਉਮੀਦਵਾਰ ਨੂੰ ਕਿਸੇ ਵੀ ਹਾਲਤ ਵਿਚ ਪ੍ਰੀਖਿਆ ਕੇਂਦਰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਉਮੀਦਵਾਰਾਂ ਦੇ ਪ੍ਰਵੇਸ਼ ਪੱਤਰ ’ਤੇ ਦਰਜ ਪ੍ਰੀਖਿਆ ਰੂਮ ਵਿਚ ਦਾਖਲੇ ਦਾ ਸਮੇਂ ਸਵੇਰ ਦੇ ਸੈਸ਼ਨ ਵਿਚ 9:30 ਵਜੇ ਅਤੇ ਸ਼ਾਮ ਦੇ ਸੈਸ਼ਨ ਵਿਚ 2:30 ਵਜੇ ਰਹੇਗਾ, ਜਿਸ ਨੂੰ ਪ੍ਰੀਖਿਆ ਰੂਮ ਵਿੱਚ ਪ੍ਰਵੇਸ਼ ਦਾ ਆਖਰੀ ਸਮੇਂ ਮੰਨਿਆ ਜਾਵੇ।