ਚਰਖੀ ਦਾਦਰੀ, 3 ਅਪਰੈਲ
ਇਥੋਂ ਦੇ ਪਿੰਡ ਵਿੱਚ ਤਿੰਨ ਨੌਜਵਾਨਾਂ ਵੱਲੋਂ ਬਲਾਤਕਾਰ ਕਰਨ ਬਾਅਦ 17 ਸਾਲਾ ਲੜਕੀ ਨੇ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। ਲੜਕੀ, ਅਨੁਸੂਚਿਤ ਜਾਤੀ ਨਾਲ ਸਬੰਧਤ ਸੀ, ਆਪਣੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਪੁਲੀਸ ਨੇ ਦੱਸਿਆ ਕਿ ਲੜਕੀ ਘਰ ‘ਚ ਇਕੱਲੀ ਸੀ, ਜਦੋਂ ਮੁਲਜ਼ਮ ਘਰ ਅੰਦਰ ਆਏ ਤੇ ਉਸ ਨੂੰ ਅਗਵਾ ਕਰਕੇ ਨੇੜੇ ਦੇ ਇਲਾਕੇ ਵਿੱਚ ਲੈ ਗਏ। ਜਬਰ ਜਨਾਹ ਤੋਂ ਕੁੱਝ ਘੰਟਿਆਂ ਬਾਅਦ ਲੜਥੀ ਆਪਣੇ ਘਰ ਦੀ ਛੱਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਮੁੱਖ ਮੁਲਜ਼ਮ, ਜਿਸ ਦੀ ਉਮਰ 21 ਸਾਲ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲੀਸ ਰਿਮਾਂਡ ‘ਤੇ ਲਿਆ ਗਿਆ ਹੈ। ਲੜਕੀ ਅਤੇ ਤਿੰਨੇ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ।