ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਮਾਰਚ
ਕਾਂਗਰਸ ਆਗੂ ਜਗਮੋਹਨ ਸੇਠੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਚਾਇਤਾਂ ਦੇ ਅਧਿਕਾਰ ਖੋਹ ਕੇ ਪੇਡੂੰ ਲੋਕਤੰਤਰ ਨੂੰ ਪਿੰਜਰੇ ਵਿਚ ਰਖੱਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਗੁਆਚੇ ਹੋਏ ਜਨ ਆਧਾਰ ਨੂੰ ਬਚਾਉਣ ਲਈ ਅਫਸਰ ਸ਼ਾਹੀ ਦੇ ਰਾਹੀਂ ਪਿੰਡਾਂ ਨੂੰ ਚਲਾਉੁਣ ਲਈ ਹੀ ਸਰਕਾਰ ਸਮਾਂ ਪੂਰਾ ਹੋਣ ਦੇ ਬਾਵਜੂਦ ਵੀ ਪੰਚਾਇਤੀ ਚੋਣਾਂ ਨਹੀਂ ਕਰਵਾ ਰਹੀ।
ਇਹੀ ਕਾਰਨ ਹੈ ਕਿ ਨਿਵਰਤਮਾਨ ਸਰਪੰਚਾਂ ਨੂੰ ਕਾਰਜਕਾਰੀ ਸਰਪੰਚ ਬਨਾਉਣ ਦੀ ਬਜਾਏ ਉਨਾਂ ਦੀਆਂ ਸ਼ਕਤੀਆਂ ਅਫਸਰਾਂ ਨੂੰ ਦੇ ਰਹੀ ਹੈ। ਸੇਠੀ ਨੇ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਚੋਣਾਂ ਕਰਉਣ ਦੀ ਹੁੰਦੀ ਤਾਂ ਪੰਚਾਇਤੀ ਚੋਣਾਂ ਵਿਚ 50 ਪ੍ਰਤੀਸ਼ਤ ਮਹਿਲਾ ਰਾਖਵਾਂਕਰਨ ਜੋ ਕਰਨਾ ਸੀ ਉਹ ਕਈ ਸਾਲ ਪਹਿਲਾਂ ਵੀ ਕੀਤਾ ਜਾ ਸਕਦਾ ਸੀ।