ਪੱਤਰ ਪ੍ਰੇਰਕ
ਟੋਹਾਣਾ, 22 ਸਤੰਬਰ
ਇੱਥੋਂ ਦੇ ਪਿੰਡ ਹੰਸਾਵਾਲਾ ਦੇ ਸ਼ਹੀਦ ਸੈਨਿਕ ਜੈਪਾਲ ਗਿੱਲ ਦੇ ਬੁੱਤ ਤੋਂ ਪਰਦਾ ਹਟਾਉਣ ਤੋਂ ਬਾਅਦ ਪੰਚਾਇਤ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਪਿੰਡ ਦੇ ਜਿਸ ਸਰਕਾਰੀ ਸਕੂਲ ਵਿੱਚ ਮੁੱਢਲੀ ਸਿੱਖਿਆ ਹਾਸਲ ਕੀਤੀ, ਉਹ ਸਕੂਲ ਸ਼ਹੀਦ ਦੇ ਨਾਂਅ ’ਤੇ ਕਰ ਦਿੱਤਾ।
ਮੰਤਰੀ ਨੇ ਸਕੂਲ ਦਾ ਨਾਂਅ ਸ਼ਹੀਦ ਜੈਪਾਲ ਗਿੱਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਹੰਸਾਵਾਲਾ ਕਰ ਕੇ ਪਿੰਡ ਵਾਸੀਆਂ ਦੀ ਮੰਗ ਪੂਰੀ ਕਰ ਦਿੱਤੀ ਹੈ। ਜੈਪਾਲ ਸਾਲ 2009 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ਤੇ 19 ਸਤੰਬਰ 2021 ਨੂੰ ਕੁਪਵਾੜਾ ਵਿੱਚ ਹਥਿਆਰਬੰਦ ਅਤਿਵਾਦੀਆਂ ਨਾਲ ਸੰਘਰਸ਼ ਕਰਦਿਆਂ ਸ਼ਹੀਦ ਹੋ ਗਿਆ। ਹਰਿਆਣਾ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਸਰਕਾਰੀ ਸਹੂਲਤਾਂ ਤੋਂ ਇਲਾਵਾ ਪਿੰਡ ਦੇ ਵਿਕਾਸ ਤੇ ਸ਼ਹੀਦ ਦੀ ਯਾਦਗਾਰ ਬਣਾਉਣ ਸਬੰਧੀ ਪੰਚਾਇਤ ਦੀ ਮੰਗ ਮੁਤਾਬਿਕ ਬਜਟ ਅਲਾਟ ਕੀਤਾ ਸੀ।
ਕੈਬਿਨਟ ਮੰਤਰੀ ਦਵਿੰਦਰ ਸਿੰਘ ਬਬਲੀ ਨੇ ਸਕੂਲ ਨੇੜੇ ਸਥਾਪਿਤ ਕੀਤੇ ਸ਼ਹੀਦ ਦੇ ਬੁੱਤ ਤੋਂ ਪਰਦਾ ਹਟਾਇਆ।