ਪੱਤਰ ਪ੍ਰੇਰਕ
ਟੋਹਾਣਾ, 21 ਮਈੋ
ਇਥੋਂ ਦੇ ਨਿੱਜੀ ਹਸਪਤਾਲ ਵਿੱਚ ਖਨੌਰੀ ਦੇ ਨੌਜਵਾਨ ਦੀ ਮੌਤ ਹੋਣ ’ਤੇ ਮ੍ਰਿਤਕ ਦੀ ਬਾਂਹ ਵਿੱਚ ਪਾਏ 45 ਗਰਾਮ ਸੋਨੇ ਤੇ ਕੜੇ ਦੀ ਲੁੱਟ ਹੋਣ ’ਤੇ ਹਸਪਤਾਲ ਪ੍ਰਬੰਧਕਾਂ ਦੇ ਬਦਨਾਮ ਹੋਣ ਤੋਂ ਪੰਚਾਇਤੀ ਤੌਰ ’ਤੇ 1.60 ਲੱਖ ਪੀੜਤ ਪਰਿਵਾਰ ਨੂੰ ਦੇ ਕੇ ਪੰਚਾਇਤੀ ਨਿਪਟਾਰੇ ’ਤੇ ਸਹੀ ਪਾ ਦਿੱਤੀ। ਪੀੜਤ ਪਰਿਵਾਰ ਨੇ ਅੰਤਿਮ ਰਸਮਾਂ ਵੇਲੇ ਪ੍ਰਬੰਧਕਾਂ ਨੂੰ ਟੈਲੀਫ਼ੋਨ ’ਤੇ ਲੁੱਟ ਦੀ ਸ਼ਿਕਾਇਤ ਤੋਂ ਬਾਦ ਪੁਲੀਸ ਦੀ ਧਮਕੀ ਦਿੱਤੀ ਤਾਂ ਪ੍ਰਬੰਧਕਾਂ ਨੇ ਪੰਚਾਇਤੀ ਨਿਪਟਾਰਾ ਬਿਹਤਰ ਸਮਝਿਆ। ਪ੍ਰਬੰਧਕਾਂ ਤੇ ਸਮਾਜਿਕ ਪੰਚਾਇਤ ਮੈਂਬਰਾਂ ਨੇ ਹਸਪਤਾਲ ਦੀ ਵੀਡੀਓ ਦੇਖੀ ਤਾਂ ਉਸ ਵਿੱਚ ਮਰੀਜ਼ ਦੇ ਹੱਥ ਵਿੱਚ ਸੋਨੇ ਦੇ ਕੜੇ ਦੀ ਪੁਸ਼ਟੀ ਹੋਈ। ਨੌਜਵਾਨ ਦੀ ਮੌਤ ਹੋਣ ’ਤੇ ਲਾਸ਼ ਦੀ ਪੈਕਿੰਗ ਸਮੇਂ ਹਾਜ਼ਰ ਕਰਮਚਾਰੀਆਂ ਵੱਲੋਂ ਸਫ਼ਾਈ ਦੇਣ ’ਤੇ ਪ੍ਰਬੰਧਕਾਂ ਤੇ ਪੰਚਾਇਤ ਵਿਚਕਾਰ 1.60 ਲੱਖ ਰੁਪਏ ਨਕਦ ਦੇ ਕੇ ਮਾਮਲੇ ਤੇ ਮਿੱਟੀ ਪਾਉਣ ਲਈ ਕਿਹਾ ਗਿਆ। ਖਨੌਰੀ ਪਰਿਵਾਰ ਪੈਸੇ ਦੀ ਬਜਾਏ ਮ੍ਰਿਤਕ ਨੌਜਵਾਨ ਪੁੱਤਰ ਦੀ ਨਿਸ਼ਾਨੀ ਕੜੇ ਦੀ ਮੰਗ ਤੇ ਅੜਿਆ ਰਿਹਾ। ਪੰਚਾਇਤ ਨੇ ਫੈਸਲਾ ਕੀਤਾ ਕਿ ਜੇ ਕੜਾ ਮਿਲ ਗਿਆ ਤਾਂ ਪਰਿਵਾਰ ਪ੍ਰਬੰਧਕਾਂ ਦੇ ਪੈਸੇ ਵਾਪਸ ਕਰ ਦੇਵੇਗਾ।