ਪ੍ਰਭੂ ਦਿਆਲ
ਸਿਰਸਾ, 19 ਨਵੰਬਰ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਵੱਖ-ਵੱਖ ਕੇਸਾਂ ਵਿੱਚ ਜੇਲ੍ਹ ਜਾਣ ਮਗਰੋਂ ਡੇਰਾ ਸਿਰਸਾ ਵਿੱਚ ਅੱਜ ਸ਼ਾਹ ਮਸਤਾਨਾ ਦੇ ਜਨਮ ਦਿਹਾੜੇ ’ਤੇ ਵੱਡਾ ਇਕੱਠ ਹੋਇਆ। ਵੱਖ-ਵੱਖ ਰਾਜਾਂ ਤੋਂ ਜਿਥੇ ਵੱਡੀ ਗਿਣਤੀ ’ਚ ਡੇਰਾ ਪ੍ਰੇਮੀ ਪੁੱਜੇ ਉਥੇ ਡੇਰਾ ਮੁਖੀ ਵੱਲੋਂ ਸੁਨਾਰੀਆ ਜੇਲ੍ਹ ਤੋਂ ਆਈ ਚਿੱਠੀ ਪ੍ਰੇਮੀਆਂ ਨੂੰ ਪੜ੍ਹ ਕੇ ਸੁਣਾਈ ਗਈ। ਇਸ ਦੌਰਾਨ ਡੇਰਾ ਪ੍ਰੇਮੀਆਂ ਵੱਲੋਂ ਸਮਾਜ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ ਤੇ ਲੋੜਵੰਦਾਂ ਨੂੰ ਲੋੜੀਂਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ। ਡੇਰੇ ਨੂੰ ਜਾਣ ਵਾਲੀਆਂ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਰਾਜਸੀ ਜਾਣਕਾਰ ਇਸ ਭੀੜ ਨੂੰ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਵੀ ਜੋੜ ਕੇ ਵੇਖ ਰਹੇ ਹਨ।