ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਜਨਵਰੀ
26 ਜਨਵਰੀ ਨੂੰ ਦਿੱਲੀ ਦੇ ਆਈਟੀਓ ਵਿੱਚ ਮਾਰੇ ਗਏ ਨੌਜਵਾਨ ਕਿਸਾਨ ਨਵਰੀਤ ਸਿੰਘ ਹੁੰਦਲ (25) ਦਾ ਸਸਕਾਰ ਅੱਜ ਪਿੰਡ ਡਬਿਡਬਿਾ (ਰੁਦਰਪੁਰ, ਉੱਤਰਾਖੰਡ) ਵਿੱਚ ਕਰ ਦਿੱਤਾ ਗਿਆ।
ਨਵਰੀਤ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਦਿੱਲੀ ਪੁਲੀਸ ਵੱਲੋਂ ਚਲਾਈ ਗਈ ਗੋਲੀ ਕਾਰਨ ਸੰਤੁਲਨ ਵਿਗੜਨ ਕਰਕੇ ਉਸ ਦਾ ਟਰੈਕਟਰ ਪਲਟਿਆ ਸੀ। ਜ਼ਿਕਰਯੋਗ ਹੈ ਕਿ ਨਵਰੀਤ ਦਾ ਟਰੈਕਟਰ ਆਈਟੀਓ ਵਿੱਚ ਪਲਟਿਆ ਸੀ, ਜਿਸ ਬਾਰੇ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਨੌਜਵਾਨ ਕਿਸਾਨ ਦੀ ਮੌਤ ਟਰੈਕਟਰ ਉਲਟਣ ਕਾਰਨ ਹੋਈ ਸੀ। ਨਵਰੀਤ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਆਸਟਰੇਲੀਆ ਰਹਿੰਦੀ ਲੜਕੀ ਨਾਲ ਹੋਇਆ ਸੀ ਜੋ ਹੁਣ ਵਿਦੇਸ਼ ’ਚ ਹੀ ਹੈ। ਨਵਰੀਤ ਗਾਜ਼ੀਪੁਰ ਹੱਦ ’ਤੇ ਕਿਸਾਨ ਧਰਨੇ ਵਿੱਚ ਆਪਣੇ ਸਾਥੀਆਂ ਨਾਲ ਸ਼ਾਮਲ ਸੀ।