ਪੱਤਰ ਪ੍ਰੇਰਕ
ਡੱਬਵਾਲੀ, 1 ਜੁਲਾਈ
ਸੀਆਈਏ ਸਟਾਫ਼ ਕਾਲਾਂਵਾਲੀ ਨੇ ਪਿੰਡ ਦੇਸੂਜੋਧਾ ’ਚ ਇੱਕ ਖੇਤ ਵਿੱਚ ਬਣੇ ਮਕਾਨ ਵਿੱਚੋਂ 50 ਲੱਖ ਰੁਪਏ ਦੀ ਕੀਮਤ ਦਾ ਸਾਢੇ 10 ਕੁਇੰਟਲ ਕਿਲੋ ਡੋਡਾ ਚੂਰਾ ਪੋਸਤ ਬਰਾਮਦ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਉਰਫ਼ ਬੱਬੀ ਅਤੇ ਹਰਗੋਬਿੰਦ ਉਰਫ਼ ਘੀਲਾ ਵਾਸੀ ਦੇਸੂਜੋਧਾ ਵਜੋਂ ਹੋਈ ਹੈ। ਐੱਸਪੀ ਡਾ. ਅਰਪਿਤ ਜੈਨ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ ’ਤੇ ਦੇਸੂਜੋਧਾ ਦੇ ਖੇਤਾਂ ਵਿੱਚ ਬਣੇ ਮਕਾਨ ’ਚ ਕਾਰਵਾਈ ਕੀਤੀ ਗਈ। ਜਿੱਥੋਂ ਡੋਡਾ ਪੋਸਤ ਦੀ ਉਕਤ ਖੇਪ ਬਰਾਮਦ ਹੋਈ। ਥਾਣਾ ਸਿਟੀ ਡੱਬਵਾਲੀ ’ਚ 10.5 ਕੁਇੰਟਲ ਡੋਡਾ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।