ਸਿਰਸਾ ’ਚ ਕਰੋਨਾ ਕਾਰਨ ਪੰਜਵੀਂ ਮੌਤ, ਚਾਰ ਬੱਚਿਆਂ ਸਮੇਤ 19 ਨਵੇਂ ਮਾਮਲੇ

ਸਿਰਸਾ ’ਚ ਕਰੋਨਾ ਕਾਰਨ ਪੰਜਵੀਂ ਮੌਤ, ਚਾਰ ਬੱਚਿਆਂ ਸਮੇਤ 19 ਨਵੇਂ ਮਾਮਲੇ

ਪ੍ਰਭੂ ਦਿਆਲ
ਸਿਰਸਾ, 2 ਅਗਸਤ

ਜ਼ਿਲ੍ਹਾ ਸਿਰਸਾ ਦੇ ਪਿੰਡ ਬੁਰਜ ਭੰਗੂ ’ਚ ਕਰੋਨਾ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਜ਼ਿਲ੍ਹੇ ਵਿੱਚ ਮੌਤਾਂ ਦਾ ਅੰਕੜਾ ਪੰਜ ਹੋ ਗਿਆ ਹੈ। ਜ਼ਿਲ੍ਹੇ ਵਿੱਚ ਚਾਰ ਬੱਚਿਆਂ ਸਮੇਤ 19 ਕਰੋਨਾ ਪਾਜ਼ੇਟਿਵ ਦੇ ਨਵੇਂ ਮਾਮਲੇ ਆਉਣ ਨਾਲ ਮਰੀਜ਼ਾਂ ਦਾ ਅੰਕੜਾ 419 ’ਤੇ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਚਾਰ ਬੱਚਿਆਂ ਸਮੇਤ19 ਸੱਜਰੇ ਕਰੋਨਾ ਪਾਜ਼ੇਟਿਵ ਮਾਮਲੇ ਆਏ ਹਨ, ਜਿਨ੍ਹਾਂ ਨੂੰ ਨਾਗਰਿਕ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਕੀਤਾ ਗਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All